July 2, 2024 9:21 pm
Baba Bakala

ਅੰਮ੍ਰਿਤਸਰ : ਬਾਬਾ ਬਕਾਲਾ ਵਿਖੇ ਬਾਈਕ ਸਵਾਰਾਂ ਨੇ ਵਿਆਹ ਤੋਂ ਪਰਤ ਰਹੇ ਨੌਜਵਾਨ ਦੇ ਸਿਰ ‘ਚ ਮਾਰੀ ਗੋਲੀ

ਅੰਮ੍ਰਿਤਸਰ 20 ਜੂਨ 2022: ਅੰਮ੍ਰਿਤਸਰ ਦੇ ਬਾਬਾ ਬਕਾਲਾ (Baba Bakala) ਨੇੜੇ ਨੌਜਵਾਨ ਦੀ ਕਾਰ ਦੀ ਮੋਟਰਸਾਈਕਲ ਟੱਕਰ ਹੋ ਗਈ, ਜਿਸਤੋਂ ਬਾਅਦ ਦੋਵਾਂ ‘ਚ ਬਹਿਸਬਾਜ਼ੀ ਸ਼ੁਰੂ ਹੋ ਗਈ | ਇਸ ਦੌਰਾਨ ਬਾਈਕ ਸਵਾਰ ਦੋਵੇਂ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ | ਬਾਈਕ ਸਵਾਰਾਂ ਨੇ ਕਾਰ ਸਵਾਰ 19 ਸਾਲਾ ਰਿਸ਼ੀਵੰਸ਼ ਸਿੰਘ ਦੇ ਸਿਰ ‘ਚ ਗੋਲ਼ੀ ਮਾਰ ਦਿੱਤੀ।

ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੋਬਾਈਕ ਸਵਾਰ ਮੌਕੇ ਤੋਂ ਫਰਾਰ ਹੋ ਗਏ। ਰਿਸ਼ੀ ਨੂੰ ਉਸ ਦੇ ਦੋ ਦੋਸਤਾਂ ਨੇ ਕਿਸੇ ਤਰ੍ਹਾਂ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ | ਇਸ ਦੌਰਾਨ ਜ਼ਖਮੀ ਨੌਜਵਾਨ ਦੇ ਪਿਤਾ ਹਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਰਿਸ਼ੀਵੰਸ਼ ਆਪਣੇ ਦੋ ਦੋਸਤਾਂ ਨਾਲ ਕਾਰ ‘ਚ ਕਿਸੇ ਦੋਸਤ ਦੇ ਵਿਆਹ ‘ਚ ਸ਼ਾਮਲ ਹੋਣ ਲਈ ਗਿਆ ਸੀ |

ਵਾਪਸੀ ਵੇਲੇ ਉਨ੍ਹਾਂ ਦੀ ਕਾਰ ਮੋਟਰਸਾਈਕਲ ‘ਚ ਜਾ ਵੱਜੀ। ਘਟਨਾ ਤੋਂ ਬਾਅਦ ਕਿਸੇ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮਾਂ ਨੇ ਪਿੱਛਾ ਕਰ ਕੇ ਕਾਰ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਇਕ ਗੋਲ਼ੀ ਰਿਸ਼ੀ ਦੇ ਸਿਰ ‘ਚ ਲੱਗੀ ਤੇ ਮੁਲਜ਼ਮ ਫਰਾਰ ਹੋ ਗਏ । ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |