Site icon TheUnmute.com

Amritsar: ਬੱਚਿਆਂ ਦੀ ਲੜਾਈ ਨੂੰ ਲੈ ਕੇ ਹੋਏ ਝਗੜੇ ‘ਚ ਚੱਲੀਆਂ ਗੋ.ਲੀਆਂ, ਇੱਕ ਬੀਬੀ ਦੀ ਗਈ ਜਾਨ

Amritsar

ਚੰਡੀਗੜ੍ਹ, 20 ਅਗਸਤ 2024: ਅੰਮ੍ਰਿਤਸਰ (Amritsar) ਦੇ ਦਿਹਾਤੀ ਇਲਾਕੇ ਬਾਸਰਕੇ ਭੈਣੀ ‘ਚ ਬੀਤੀ ਰਾਤ ਬੱਚਿਆਂ ਦੀ ਲੜਾਈ ਨੂੰ ਲੈ ਕੇ ਹੋਏ ਝਗੜੇ ‘ਚ ਇੱਕ ਬੀਬੀ ਦੀ ਜਾਨ ਚਲੀ ਗਈ | ਇਸ ਤੋਂ ਇਲਾਵਾ ਇਕ ਬੱਚੀ ਸਮੇਤ ਵਿਅਕਤੀ ਜ਼ਖਮੀ ਹੋ ਗਿਆ |

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਛੋਟੇ ਬੱਚਿਆਂ ਦੀ ਆਪਸ ‘ਚ ਲੜਾਈ ਹੋ ਗਈ, ਜਿਸ ਤੋਂ ਬਾਅਦ ਇਕ ਵਿਅਕਤੀ ਨੇ ਉਨ੍ਹਾਂ ਨੂੰ ਪਿਸਤੌਲ ਦੀ ਨੋਕ ‘ਤੇ ਡਰਾ ਧਮਕਾ ਕੇ ਉਸ ਦਾ ਪਿਸਤੌਲ ਖੋਹ ਲਿਆ, ਜਿਸ ਤੋਂ ਬਾਅਦ ਮੁਲਜ਼ਮਾਂ ਨੇ 10-15 ਅਣਪਛਾਤੇ ਲੋਕਾਂ ਨੂੰ ਨਾਲ ਲੈ ਕੇ ਘਰ ‘ਤੇ ਹਮਲਾ ਕਰ ਦਿੱਤਾ ਅਤੇ ਗੋ.ਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਘਟਨਾ ‘ਚ ਚਾਚਾ ਬਲਵਿੰਦਰ ਸਿੰਘ, ਚਾਚੀ ਅਮਰਜੀਤ ਕੌਰ ਅਤੇ ਛੋਟੀ ਬੱਚੀ ਕਾਲੋ ਜ਼ਖ਼ਮੀ ਹੋ ਗਏ। ਤਿੰਨੋਂ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਅਮਰਜੀਤ ਕੌਰ ਦੀ ਮੌਤ ਹੋ ਗਈ। ਥਾਣਾ ਘਰਿੰਡਾ ਪੁਲਿਸ (Amritsar) ਨੇ ਮੁੱਖ ਮੁਲਜ਼ਮ ਸ਼ੇਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਪੁਲਿਸ ਨੇ 10 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |

Exit mobile version