Site icon TheUnmute.com

ਅੰਮ੍ਰਿਤਸਰ: 9 ਸਾਲ ਦੀ ਬੱਚੀ ਨਾਲ 70 ਸਾਲ ਦੇ ਬਜ਼ੁਰਗ ਨੇ ਕੀਤਾ ਗਲਤ ਕੰਮ

ਅੰਮ੍ਰਿਤਸਰ 26 ਸਤੰਬਰ 2024: ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਤੋਂ ਇਨਸਾਨੀਅਤ ਸ਼ਰਮਸਾਰ ਹੋ ਗਈ | ਦੱਸ ਦੇਈਏ ਕਿ ਹਿਵਾਨੀਅਤ ਦਾ ਨੰਗਾ ਨਾਚ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਤੇ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ 09 ਸਾਲ ਦੀ ਪ੍ਰਵਾਸੀ ਬੱਚੀ ਦੇ ਨਾਲ ਇੱਕ 70 ਸਾਲ ਦੇ ਬਜ਼ੁਰਗ ਨੇ ਬਲਾਤਕਾਰ ਕਰ ਦਿੱਤਾ| ਇਸ ਦਾ ਪਤਾ ਜਿਸ ਤਰ੍ਹਾਂ ਹੀ ਇਲਾਕਾ ਵਾਸੀਆਂ ਨੂੰ ਲੱਗਾ ਤੇ ਇਲਾਕਾ ਵਾਸੀਆਂ ਨੇ ਉਕਤ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰਕੇ ਉਸਨੂੰ ਅੰਮ੍ਰਿਤਸਰ ਫਤਿਹਗੜ੍ਹ ਚੂੜੀਆਂ ਰੋਡ ਪੁਲਿਸ ਚੌਂਕੀ ਦੇ ਹਵਾਲੇ ਕਰ ਦਿੱਤਾ|

 

ਉੱਥੇ ਹੀ ਮਹੱਲਾ ਵਾਸੀਆਂ ਨੇ ਗੱਲਬਾਤ ਕਰਦੇ ਦੱਸਿਆ ਕਿ ਇੱਕ ਪ੍ਰਵਾਸੀ ਮਜ਼ਦੂਰ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਇਲਾਕੇ ਵਿੱਚ ਰਹਿੰਦਾ ਹੈ ਅਤੇ ਉਸਦੀ 09 ਸਾਲਾ ਬੱਚੀ ਦੇ ਨਾਲ ਗਲੀ ਦੇ ਹੀ ਰਹਿਣ ਵਾਲੇ ਇੱਕ 70 ਸਾਲ ਦੇ ਬਜ਼ੁਰਗ ਵੱਲੋਂ ਗਿਣੋਨੀ ਹਰਕਤ ਕੀਤੀ ਹੈ| ਜਦੋਂ ਇਸ ਦੀ ਜਾਣਕਾਰੀ ਇਲਾਕਾ ਵਾਸੀਆਂ ਨੂੰ ਲੱਗੀ ਤਾਂ ਉਹਨਾਂ ਨੇ ਬਜ਼ੁਰਗ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਹੈ ਤੇ ਇਲਾਕਾ ਵਸਿਆ ਵਲੋ ਵੀ ਹੁਣ ਪੁਲਿਸ ਤੋਂ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਹਨ।

 

ਦੂਜੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਵੱਲੋਂ ਉਕਤ ਬਜ਼ੁਰਗ ਆਰੋਪੀ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੇਕਿਨ ਪੁਲਿਸ ਨੇ ਮੀਡੀਆ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਅਤੇ ਜਦੋਂ ਮੀਡੀਆ ਨੇ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਅਧਿਕਾਰੀ ਮੀਡੀਆ ਦੇ ਕੈਮਰਿਆਂ ਦੇ ਅੱਗੋਂ ਭੱਜਦੇ ਹੋਏ ਦਿਖਾਈ ਦਿੱਤੇ|

 

(ਰਿਪੋਰਟਰ – ਮੁਕੇਸ਼ ਮਹਿਰਾ)

Exit mobile version