ਚੰਡੀਗੜ੍ਹ, 01 ਜੁਲਾਈ 2024: ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਵਜੋਂ ਰਾਹੁਲ ਗਾਂਧੀ ਦੇ ਹਿੰਦੂਆਂ ‘ਤੇ ਦਿੱਤੇ ਬਿਆਨ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਤਿੱਖਾ ਹਮਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੇ ਬਿਆਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਦਾ ਕਹਿਣਾ ਹੈ ਕਿ ਜੋ ਆਪਣੇ ਆਪ ਨੂੰ ਹਿੰਦੂ ਕਹਿੰਦੇ ਹਨ ਉਹ ਹਿੰਸਾ ਕਰਦੇ ਹਨ |
ਅਮਿਤ ਸ਼ਾਹ (Amit Shah) ਨੇ ਕਿਹਾ ਸ਼ਾਇਦ ਵਿਰੋਧੀ ਧਿਰ ਨੂੰ ਨਹੀਂ ਪਤਾ ਕਿ ਇਸ ਦੇਸ਼ ‘ਚ ਕਰੋੜਾਂ ਲੋਕ ਮਾਣ ਨਾਲ ਆਪਣੇ ਆਪ ਨੂੰ ਹਿੰਦੂ ਕਹਿੰਦੇ ਹਨ | ਕੀ ਉਹ ਸਾਰੇ ਹਿੰਦੂ ਹਿੰਸਾ ਦੀ ਗੱਲ ਕਰਦੇ ਹਨ ? ਇਸ ਸੰਸਦ ‘ਚ ਸੰਵਿਧਾਨਿਕ ਅਹੁਦੇ ‘ਤੇ ਬੈਠੇ ਵਿਅਕਤੀ ਵੱਲੋਂ ਅਜਿਹਾ ਬਿਆਨ ਦੇਣਾ ਗਲਤ ਹੈ | ਇਸ ਬਿਆਨ ਲਈ ਰਾਹੁਲ ਗਾਂਧੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪੂਰੇ ਹਿੰਦੂ ਭਾਈਚਾਰੇ ਨੂੰ ਹਿੰਸਾ ਨਾਲ ਜੋੜਨਾ ਗਲਤ ਹੈ |ਉਨ੍ਹਾਂ ਕਿ ਕਾਂਗਰਸ ਨੇ ਐਮਰਜੰਸੀ ਵੇਲੇ ਲੋਕਾਂ ਨੂੰ ਜੇਲ੍ਹ ‘ਚ ਸੁੱਟਿਆ, ਇਹ ਲੋਕ ਹੁਣ ਡਰਾਉਣ ਦੀ ਗੱਲ ਕਰ ਰਹੇ ਹਨ |