ਜਾਪਾਨ ਸਾਗਰ 'ਚ ਅਮਰੀਕਾ ਨੇ ਕੈਨੇਡਾ, ਜਰਮਨ ਤੇ ਆਸਟ੍ਰੇਲੀਆ ਦੀ ਜਲ ਸੈਨਾਵਾਂ ਦਾ ਅਭਿਆਸ

ਜਾਪਾਨ ਸਾਗਰ ‘ਚ ਅਮਰੀਕਾ ਨੇ ਕੈਨੇਡਾ, ਜਰਮਨ ਤੇ ਆਸਟ੍ਰੇਲੀਆ ਦੀ ਜਲ ਸੈਨਾਵਾਂ ਦਾ ਅਭਿਆਸ

ਚੰਡੀਗੜ੍ਹ 25 ਨਵੰਬਰ 2021: ਚੀਨ ਵਿਸ਼ਵ ਵਿਚ ਕਿਸੇ ਨਾ ਕਿਸੇ ਮੁੱਦੇ ਤੇ ਚਰਚਾ ਵਿਚ ਰਿਹਾ ਹੈ|ਉਹ ਚਾਹੇ ਕੋਰੋਨਾ ਨੂੰ ਲੈ ਕੇ ਹੋਵੇ ਜਾਂ ਡਿਫੈਂਸ ਨੂੰ ਚੀਨ ਹਮੇਸ਼ਾ ਤੋਂ ਹੀ ਆਪਣੀ ਸਮੁੰਦਰੀ ਤਾਕਤ ਵਧਾਉਣ ਵਿਚ ਲਗਾ ਹੈ,ਦੂਜੇ ਪਾਸੇ ਦੱਖਣੀ ਚੀਨ ਸਾਗਰ ਤੋਂ ਲੈ ਕੇ ਜਾਪਾਨ ਦੇ ਸਾਗਰ ਤੱਕ ਚੀਨ ਅਤੇ ਰੂਸ ਨਾਲ ਚੱਲ ਰਹੇ ਤਣਾਅ ਨੂੰ ਦੇਖਦਿਆਂ ਅਮਰੀਕਾ , ਆਸਟ੍ਰੇਲੀਆ, ਜਾਪਾਨ, ਕੈਨੇਡਾ, ਜਰਮਨੀ ਦੀਆਂ ਜਲ ਸੈਨਾਵਾਂ ਸਮੁੰਦਰੀ ਅਭਿਆਸ ਕਰ ਰਹੀਆਂ ਹਨ। ਇਹ ਸਮੁੰਦਰੀ ਅਭਿਆਸ ਐਤਵਾਰ ਤੋਂ ਸ਼ੁਰੂ ਹੋਇਆ ਸੀ ਤੇ 30 ਨਵੰਬਰ ਤੱਕ ਜਾਰੀ ਰਹੇਗਾ। ਸਮੁੰਦਰੀ ਅਭਿਆਸ ਜਾਪਾਨੀ ਫ਼ੌਜ ਦੁਆਰਾ ਕਰਵਾਇਆ ਜਾ ਰਿਹਾ ਹੈ | ਇਸ ਸਮੁੰਦਰੀ ਅਭਿਆਸ ਨੂੰ ANNUALEX 2021 ਦਾ ਨਾਮ ਦਿੱਤਾ ਗਿਆ ਹੈ। ਇਹ ਅਭਿਆਸ ਹਰ ਸਾਲ ਕਰਵਾਇਆ ਜਾਂਦਾ ਹੈ |ਖਾਸ ਗੱਲ ਇਹ ਹੈ ਕਿ ਜਰਮਨੀ ਵੀ ਪਹਿਲੀ ਵਾਰ ਇਸ ਵਿੱਚ ਹਿੱਸਾ ਲੈ ਰਿਹਾ ਹੈ। ਇਹ ਅਭਿਆਸ ਅਜਿਹੇ ਹਾਲਾਤਾਂ ਵਿਚ ਹੋ ਰਿਹਾ ਹੈ ਜਦੋਂ ਚੀਨ ਇਸ ਖੇਤਰ ‘ਚ ਲਗਾਤਾਰ ਦਬਦਬਾ ਦਰਸਾ ਰਿਹਾ ਹੈ , ਤੇ ਰੂਸ ਨਾਲ ਮਿਲ ਕੇ ਲੜਾਕੂ ਜਹਾਜ਼ ਉਡਾ ਰਿਹਾ ਹੈ।

ਇਸ ਦੌਰਾਨ ਅਭਿਆਸਾਂ ਵਿੱਚ ਸਮੁੰਦਰੀ ਆਪਸੀ ਤਾਲਮੇਲ ਦੀ ਰਣਨੀਤੀ, ਦੁਸ਼ਮਣ ਦੀਆਂ ਪਣਡੁੱਬੀਆਂ ਨੂੰ ਨਸ਼ਟ ਕਰਨ ਦੀ ਸਮਰੱਥਾ, ਹਵਾਈ ਯੁੱਧ ਦੇ ਹੁਨਰ, ਇੱਕ ਦੂਜੇ ਦੇ ਜੰਗੀ ਜਹਾਜ਼ਾਂ ‘ਤੇ ਜਹਾਜ਼ਾਂ ਨੂੰ ਉਤਾਰਨਾ ਆਦਿ ਦਾ ਅਭਿਆਸ ਸ਼ਾਮਲ ਹੈ। ਜਰਮਨੀ ਨੇ ਘੋਸ਼ਣਾ ਕੀਤੀ ਹੈ ਕਿ ਉਹ ਹੁਣ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਅਭਿਆਸ ਲਈ ਆਪਣੀ ਜਲ ਸੈਨਾ ਭੇਜਣਾ ਜਾਰੀ ਰੱਖੇਗਾ।ਨਾਲ ਹੀ ਉਹ ਖੇਤਰ ਵਿੱਚ ਆਪਣੇ ਮਿੱਤਰ ਦੇਸ਼ਾਂ ਨਾਲ ਰੱਖਿਆ ਸਬੰਧਾਂ ਨੂੰ ਵੀ ਮਜ਼ਬੂਤ ਕਰੇਗਾ। ਜਰਮਨੀ ਨੇ ਇਸ ਅਭਿਆਸ ਲਈ ਆਪਣਾ ਫ੍ਰੀਗੇਟ FGS Bayern ਭੇਜਿਆ|
ਇਸ ਅਭਿਆਸ ਦੁਆਰਾ ਸੇਨਾਵਾਂ ਵਿੱਚ ਆਪਸੀ ਤਾਲਮੇਲ ਦੀ ਰਣਨੀਤੀ, ਦੁਸ਼ਮਣ ਦੀਆਂ ਪਣਡੁੱਬੀਆਂ ਨੂੰ ਨਸ਼ਟ ਕਰਨਾ , ਹਵਾਈ ਯੁੱਧ , ਇੱਕ ਦੂਜੇ ਦੇਸ਼ਾਂ ਦੇ ਜੰਗੀ ਜਹਾਜ਼ਾਂ ਉਤਾਰਨ ਆਦਿ ਦਾ ਅਭਿਆਸ ਸ਼ਾਮਲ ਹੈ।
ਇਸ ਅਭਿਆਸ ਦੌਰਾਨ ਜਰਮਨੀ ਨੇ ਘੋਸ਼ਣਾ ਕੀਤੀ ਹੈ ਕਿ ਉਹ ਹੁਣ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਅਭਿਆਸ ਲਈ ਆਪਣੀ ਜਲ ਸੈਨਾ ਭੇਜਦਾ ਰਹੇਗਾ ।ਇਸਦੇ ਨਾਲ ਹੀ ਉਹ ਆਪਣੇ ਮਿੱਤਰ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਵੀ ਮਜ਼ਬੂਤ ਕਰੇਗਾ। ਜਰਮਨੀ ਨੇ ਇਸ ਅਭਿਆਸ ਵਿੱਚ ਆਪਣਾ ਫ੍ਰੀਗੇਟ FGS Bayern ਭੇਜਿਆ ਹੈ।

ਇਸਦੇ ਨਾਲ ਹੀ ਚੀਨ ਨੇ ਰੂਸ ਨਾਲ ਮਿਲ ਕੇ ਜਾਪਾਨ ਦੇ ਨੇੜੇ ਤੋਂ ਕਈ ਲੜਾਕੂ ਜਹਾਜਾਂ ਨੇ ਉਡਾਣ ਭਰੀ। ਨਤੀਜੇ ਵਜੋਂ ਤਾਇਵਾਨ ਨੂੰ ਲੈ ਕੇ ਸਥਿਤੀ ਤਣਾਅਪੂਰਨ ਹੋ ਗਈ । ਕੁਝ ਸਮਾਂ ਚੀਨ ਦਾ ਏਸ਼ੀਆ ਵਿੱਚ ਵਿਸਤਾਰਵਾਦ ਦੀ ਰਫਤਾਰ ਤੇ ਜਾਪਾਨ ਨੇ ਖੱਲਲ ਪਾ ਦਿਤੀ ਹੈ| ਜਾਪਾਨ ਨੇ ਚੀਨੀ ਨੇਵੀ ਦੀ ਪਣਡੁੱਬੀ ਨੂੰ ਜ਼ਬਰਦਸਤੀ ਦੂਰ ਕਰ ਦਿੱਤਾ। ਇਸ ਪਣਡੁੱਬੀ ਨੂੰ ਜਾਪਾਨ ਦੇ ਦੱਖਣੀ ਹਿੱਸੇ ‘ਚ ਦਾਖ਼ਲ ਹੋਈ । ਇਸ ਤੋਂ ਬਾਅਦ ਪੂਰੇ ਖੇਤਰ ਵਿੱਚ ਜਾਪਾਨੀ ਜਲ ਸੈਨਾ ਦੇ ਕਈ ਜੰਗੀ ਬੇੜੇ ਅਤੇ ਸਮੁੰਦਰੀ ਗਸ਼ਤੀ ਜਹਾਜ਼ਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਪੂਰਬੀ ਚੀਨ ਸਾਗਰ ਵਿਚ ਸਥਿਤ ਟਾਪੂਆਂ ਨੂੰ ਲੈ ਕੇ ਜਾਪਾਨ-ਚੀਨ ਵਿਚ ਵਿਵਾਦ ਹੈ। ਦੋਵੇਂ ਦੇਸ਼ ਇਨ੍ਹਾਂ ਟਾਪੂਆਂ ‘ਤੇ ਆਪਣਾ ਦਾਅਵਾ ਕਰਦੇ ਹਨ। ਇਨ੍ਹਾਂ ਟਾਪੂਆਂ ਦੀ ਭਾਗਡੋਰ 1972 ਤੋਂ ਜਾਪਾਨ ਦੇ ਹੱਥਾਂ ਵਿਚ ਹੈ। ਦੂਜੇ ਪਾਸੇ ਚੀਨ ਦਾ ਦਾਅਵਾ ਹੈ ਕਿ ਇਹ ਟਾਪੂ ਉਸ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ ਅਤੇ ਜਾਪਾਨਇਸ ਵਿਚ ਦਖ਼ਲ ਦੇ ਰਿਹਾ ਹੈ ਚੀਨ ਦੀ ਕਮਿਊਨਿਸਟ ਪਾਰਟੀ ਨੇ ਟਾਪੂਆਂ ਤੇ ਕਬਜ਼ਾ ਕਰਨ ਲਈ ਫ਼ੌਜੀ ਕਾਰਵਾਈ ਦੀ ਧਮਕੀ ਵੀ ਦਿੱਤੀ ਹੈ।

Scroll to Top