July 7, 2024 3:00 pm
Ranjit Nagar Foundation

ਅਮਰੀਕਾ ਸਥਿਤ ਸਿੱਖ ਫਾਊਂਡੇਸ਼ਨ ਨੇ ਪਾਕਿਸਤਾਨ ਦੇ ਗੁਰਦੁਆਰਾ ਚੌਵਾ ਸਾਹਿਬ ਦੀ ਮੁਰੰਮਤ ਦਾ ਕੰਮ ਰੋਕਿਆ

ਚੰਡੀਗੜ੍ਹ 22 ਜਨਵਰੀ 2022: ਅਮਰੀਕਾ ਸਥਿਤ ਰਣਜੀਤ ਨਗਰ ਫਾਊਂਡੇਸ਼ਨ, ਜੋ ਕਿ ਜੇਹਲਮ ਦੇ ਗੁਰਦੁਆਰਾ ਚੌਵਾ ਸਾਹਿਬ ਅਤੇ ਪਾਕਿਸਤਾਨ ਦੇ ਹੋਰ ਗੁਰਦੁਆਰਿਆਂ ਦੇ ਮੁਰੰਮਤ ਅਤੇ ਨਿਰਮਾਣ ਦੀ ਦੇਖ-ਰੇਖ ਕਰ ਰਹੀ ਹੈ, ਉਨ੍ਹਾਂ ਨੇ ਸਾਰੇ ਨਿਰਮਾਣ ਕਾਰਜ ਰੋਕ ਦਿੱਤੇ ਹਨ। ਫਾਊਂਡੇਸ਼ਨ ਨੇ ਆਪਣੇ ਫ਼ੈਸਲੇ ਨੂੰ ਅਧਿਸੂਚਿਤ ਕਰਦੇ ਹੋਏ ਕਿਹਾ ਕਿ ਉਸ ਨੇ ਈਵੈਕਿਊਈ ਟਰੱਸਟ ਬੋਰਡ (ਈ.ਟੀ.ਪੀ.ਬੀ) ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਵਲੋਂ ਹੁਣ ਤੱਕ ਕੀਤੇ ਗਏ ਕੰਮਾਂ ਦਾ ਬਿੱਲ ਅਤੇ ਖਰਚੇ ਦਾ ਵੇਰਵਾਂ ਪ੍ਰਦਾਨ ਕਰਨ ‘ਚ ਗੈਰ-ਅਨੁਪਾਲਨ ਦੇ ਕਾਰਨ ਇਹ ਫ਼ੈਸਲਾ ਲਿਆ ਹੈ।

ਇਸਦੀ ਜਾਣਕਾਰੀ ਰੰਜੀਤ ਨਗਰ ਫਾਊੇਂਡੇਸ਼ਨ ਦੇ ਨਿਰਦੇਸ਼ਕ ਸਤਪ੍ਰੀਤ ਸਿੰਘ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕੀ ਨਿਯਮ ਉਨ੍ਹਾਂ ਨੂੰ ਆਪਣੇ ਖਰਚ ਦੇ ਦਸਤਾਵੇਜ਼ ਅੰਤਰਿਕ ਰਾਜਸਵ ਸੇਵਾ, ਨਿਆਂ ਵਿਭਾਗ ਨੂੰ ਸਾਲਾਨਾ ਉਪਲੱਬਧ ਕਰਵਾਉਣ ਲਈ ਮਜ਼ਬੂਰ ਕਰਦੇ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਵੇਰਵੇ ਨੂੰ ’15 ਮਈ ਨੂੰ ਜਾਂ ਉਸ ਤੋਂ ਪਹਿਲੇ’ ਜਨਤਕ ਡੋਮੇਨ ‘ਚ ਰੱਖਣ ਲਈ ਵਿਭਾਗ ਦੀ ਸਾਈਟ ‘ਤੇ ਅਪਡੇਟ ਕੀਤਾ ਜਾਣਾ ਹੈ ਪਰ ਪਾਕਿਸਤਾਨ ‘ਚ ETPB ਦਫ਼ਤਰ ਨੇ ਜ਼ਰੂਰੀ ਦਸਤਾਵੇਜ਼ ਉਪਲੱਬਧ ਨਹੀਂ ਕਰਵਾਏ ਹਨ ਇਸ ਲਈ ਐੱਨ.ਜੀ.ਓ. ਨੇ ਆਪਣੀਆਂ ਗਤੀਵਿਧੀਆਂ ਨੂੰ ਰੋਕਣ ਦਾ ਫ਼ੈਸਲਾ ਕੀਤਾ।

ਅਮਰੀਕਾ ਸਥਿਤ ਰੰਜੀਤ ਨਗਰ ਫਾਊਂਡੇਸ਼ਨ ਨੇ ਝੇਲਮ ਅਤੇ ਪਾਕਿਸਤਾਨ ਦੇ ਹੋਰ ਗੁਰਦੁਆਰਿਆਂ ‘ਚ ਗੁਰਦੁਆਰਾ ਚੌਵਾ ਸਾਹਿਬ ਦੇ ਨਵੀਨੀਕਰਣ ਅਤੇ ਸਭ ਨਿਰਮਾਣ ਗਤੀਵਿਧੀਆਂ ਨੂੰ ਰੋਕ ਦਿੱਤਾ ਹੈ। ਇਸ ਦੌਰਾਨ ਫਾਊਂਡੇਸ਼ਨ ਨੇ ਆਪਣੇ ਫ਼ੈਸਲੇ ਨੂੰ ਅਧਿਸੂਚਿਤ ਕਰਦੇ ਹੋਏ ਕਿਹਾ ਕਿ ਉਸ ਨੇ ਈਵੈਕਿਊਈ ਟਰੱਸਟ ਬੋਰਡ (ਈ.ਟੀ.ਪੀ.ਬੀ) ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਵਲੋਂ ਹੁਣ ਤੱਕ ਕੀਤੇ ਗਏ ਕੰਮਾਂ ਦਾ ਬਿੱਲ ਅਤੇ ਖਰਚੇ ਦਾ ਵੇਰਵਾਂ ਪ੍ਰਦਾਨ ਕਰਨ ‘ਚ ਗੈਰ-ਅਨੁਪਾਲਨ ਦੇ ਕਾਰਨ ਇਹ ਫ਼ੈਸਲਾ ਲਿਆ ਹੈ।

ਰੰਜੀਤ ਨਗਰ ਫਾਊੇਂਡੇਸ਼ਨ ਦੇ ਨਿਰਦੇਸ਼ਕ ਸਤਪ੍ਰੀਤ ਸਿੰਘ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕੀ ਨਿਯਮ ਉਨ੍ਹਾਂ ਨੂੰ ਆਪਣੇ ਖਰਚ ਦੇ ਦਸਤਾਵੇਜ਼ ਅੰਤਰਿਕ ਰਾਜਸਵ ਸੇਵਾ, ਨਿਆਂ ਵਿਭਾਗ ਨੂੰ ਸਾਲਾਨਾ ਉਪਲੱਬਧ ਕਰਵਾਉਣ ਲਈ ਮਜ਼ਬੂਰ ਕਰਦੇ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਵੇਰਵੇ ਨੂੰ ’15 ਮਈ ਨੂੰ ਜਾਂ ਉਸ ਤੋਂ ਪਹਿਲੇ’ ਜਨਤਕ ਡੋਮੇਨ ‘ਚ ਰੱਖਣ ਲਈ ਵਿਭਾਗ ਦੀ ਸਾਈਟ ‘ਤੇ ਅਪਡੇਟ ਕੀਤਾ ਜਾਣਾ ਹੈ ਪਰ ਪਾਕਿਸਤਾਨ ‘ਚ ETPB ਦਫ਼ਤਰ ਨੇ ਜ਼ਰੂਰੀ ਦਸਤਾਵੇਜ਼ ਉਪਲੱਬਧ ਨਹੀਂ ਕਰਵਾਏ ਹਨ ਇਸ ਲਈ ਐੱਨ.ਜੀ.ਓ. ਨੇ ਆਪਣੀਆਂ ਗਤੀਵਿਧੀਆਂ ਨੂੰ ਰੋਕਣ ਦਾ ਫ਼ੈਸਲਾ ਕੀਤਾ।