ਚੰਡੀਗੜ੍ਹ, 09 ਮਾਰਚ 2023: ਅਮਰੀਕਾ ਦੇ ਇੰਟੈਲੀਜੈਂਸ ਕਮਿਊਨਿਟੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ ‘ਚ ਚੀਨ ਅਤੇ ਪਾਕਿਸਤਾਨ ਨਾਲ ਭਾਰਤ (India) ਦੇ ਸਬੰਧਾਂ ‘ਚ ਤਣਾਅ ਹੋਰ ਵਧ ਸਕਦਾ ਹੈ। ਜਿਸ ਦਾ ਭਾਰਤ ਫੌਜੀ ਕਾਰਵਾਈ ਨਾਲ ਜਵਾਬ ਦੇ ਸਕਦਾ ਹੈ |
ਮੀਡਿਆ ਖਬਰਾਂ ਵਿੱਚ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਪਿਛਲੀਆਂ ਸਰਕਾਰਾਂ ਦੀ ਤੁਲਨਾ ‘ਚ ਇਹ ਖਦਸ਼ਾ ਵਧ ਗਿਆ ਹੈ ਕਿ ਚੀਨ ਅਤੇ ਪਾਕਿਸਤਾਨ ਦੀ ਕਿਸੇ ਵੀ ਉਕਸਾਉਣ ਵਾਲੀ ਕਾਰਵਾਈ ਦੇ ਜਵਾਬ ‘ਚ ਭਾਰਤ ਆਪਣੀ ਫੌਜ ਨੂੰ ਤਾਇਨਾਤ ਕਰ ਸਕਦਾ ਹੈ। ਅਮਰੀਕਾ ਦੇ ਇੰਟੈਲੀਜੈਂਸ ਕਮਿਊਨਿਟੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ ‘ਚ ਚੀਨ ਅਤੇ ਪਾਕਿਸਤਾਨ ਨਾਲ ਭਾਰਤ ਦੇ ਸਬੰਧਾਂ ‘ਚ ਤਣਾਅ ਹੋਰ ਵਧ ਸਕਦਾ ਹੈ। ਜਿਸ ਦਾ ਭਾਰਤ ਫੌਜੀ ਕਾਰਵਾਈ ਕਰ ਸਕਦਾ ਹੈ |
ਅਮਰੀਕੀ ਖੁਫੀਆ ਏਜੰਸੀਆਂ ਨੇ ਭਾਰਤ-ਪਾਕਿ ਸਬੰਧਾਂ ‘ਚ ਵਧਦੇ ਤਣਾਅ ਦਾ ਕਸ਼ਮੀਰ ਨੂੰ ਅਹਿਮ ਕਾਰਨ ਮੰਨਿਆ ਹੈ। ਰਿਪੋਰਟ ‘ਚ ਲਿਖਿਆ ਗਿਆ ਹੈ ਕਿ 2021 ‘ਚ ਕੰਟਰੋਲ ਰੇਖਾ ‘ਤੇ ਹੋਏ ਜੰਗਬੰਦੀ ਸਮਝੌਤੇ ਤੋਂ ਬਾਅਦ ਦੋਵੇਂ ਦੇਸ਼ ਸਬੰਧਾਂ ‘ਚ ਸ਼ਾਂਤੀ ਬਣਾਈ ਰੱਖਣਾ ਚਾਹੁੰਦੇ ਹਨ। ਹਾਲਾਂਕਿ ਪਾਕਿਸਤਾਨ ਦਾ ਭਾਰਤ (India) ਵਿਰੋਧੀ ਅੱਤਵਾਦੀਆਂ ਨੂੰ ਸਮਰਥਨ ਦੇਣ ਦਾ ਲੰਬਾ ਇਤਿਹਾਸ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਵੀ ਪਾਕਿਸਤਾਨ ਦੀ ਕਿਸੇ ਵੀ ਭੜਕਾਊ ਕਾਰਵਾਈ ਦਾ ਮੂੰਹਤੋੜ ਜਵਾਬ ਦੇਵੇਗਾ।
ਰਿਪੋਰਟ ਜਾਰੀ ਹੋਣ ਤੋਂ ਬਾਅਦ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਇਸ ‘ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ- ਪਾਕਿਸਤਾਨ ਨਾਲ ਸਾਡੀ ਅੱਤਵਾਦ ਵਿਰੋਧੀ ਗੱਲਬਾਤ ਦਰਸਾਉਂਦੀ ਹੈ ਕਿ ਉਹ ਉੱਥੇ ਅੱਤਵਾਦ ਨਾਲ ਨਜਿੱਠਣ ਲਈ ਕਿੰਨੇ ਗੰਭੀਰ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਅੱਤਵਾਦ ਦੀ ਸਮੱਸਿਆ ਦੱਖਣੀ ਏਸ਼ੀਆ ਤੋਂ ਬਾਹਰ ਵੀ ਫੈਲ ਸਕਦੀ ਹੈ। ਹਮਲੇ ਦਾ ਮੁੱਖ ਉਦੇਸ਼ ਦੱਖਣੀ ਅਤੇ ਮੱਧ ਏਸ਼ੀਆ ਵਿਚ ਸ਼ਾਂਤੀ ਸਥਾਪਿਤ ਕਰਨਾ ਹੈ |