Site icon TheUnmute.com

ਅਮਰੀਕੀ ਰੈਪਰ ਟੇਕਆਫ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤਾ ਕਤਲ

rapper Takeoff

ਚੰਡੀਗੜ੍ਹ 01 ਨਵੰਬਰ 2022: ਅਮਰੀਕਾ ਦੇ ਹੋਸਟਨ ਵਿਚ ਮਿਗੋਸ ਹਿਪ ਹੌਪ ਗਰੁੱਪ ਦੇ ਰੈਪਰ ਟੇਕਆਫ (Rapper Takeoff) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ | ਟੇਕਆਫ ਸਿਰਫ਼ 28 ਸਾਲਾਂ ਦਾ ਸੀ ਅਤੇ ਹਿਊਸਟਨ ਵਿੱਚ ਇੱਕ ਬੋਲਿੰਗ ਏਲੀ ਦੀ ਗਲੀ ਵਿੱਚ ਆਪਣੇ ਸਾਥੀਆਂ ਨਾਲ ਡਾਈਸ ਖੇਡ ਰਹੇ ਸਨ,ਇਸ ਦੌਰਾਨ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ ਅਤੇ ਮੌਕੇ ‘ਤੇ ਹੀ ਰੈਪਰ ਟੇਕਆਫ ਮੌਤ ਹੋ ਗਈ ।

ਇਸ ਘਟਨਾ ਤੋਂ ਬਾਅਦ ਰੈਪਰ ਦੇ ਪ੍ਰਸ਼ੰਸਕਾਂ ‘ਚ ਨਿਰਾਸ਼ਾ ਦੀ ਲਹਿਰ ਹੈ ਅਤੇ ਟਵਿੱਟਰ ‘ਤੇ RIP Takeoff ਲਿਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਇਹ ਘਟਨਾ ਦੁਪਹਿਰ 2.30 ਵਜੇ ਦੀ ਹੈ। ਉਸ ਦੇ ਨਾਲ ਮੌਕੇ ‘ਤੇ ਮੌਜੂਦ ਦੋ ਹੋਰ ਲੋਕਾਂ ਨੂੰ ਵੀ ਗੋਲੀ ਲੱਗੀ, ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਟੇਕਆਫ ‘ਤੇ ਮੌਜੂਦ ਕਵਾਵੋ ਨੂੰ ਕੋਈ ਨੁਕਸਾਨ ਨਹੀਂ ਹੋਇਆ।

 

Exit mobile version