Site icon TheUnmute.com

ਅਮਰੀਕੀ ਦਾ ਦਾਅਵਾ, ਚੀਨ ਜਾਸੂਸੀ ਗੁਬਾਰੇ ਨਾਲ ਭਾਰਤ, ਜਾਪਾਨ ਸਮੇਤ ਕਈ ਦੇਸ਼ਾਂ ਦੀ ਕਰ ਰਿਹੈ ਜਾਸੂਸੀ

China

ਚੰਡੀਗੜ੍ਹ, 8 ਫਰਵਰੀ, 2023: ਚੀਨ (China) ਦੇ ਜਾਸੂਸੀ ਗੁਬਾਰੇ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ। ਅਮਰੀਕੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਚੀਨ ਨੇ ਆਪਣੇ ਜਾਸੂਸੀ ਗੁਬਾਰੇ ਅਮਰੀਕਾ ਅਤੇ ਭਾਰਤ ਵਿੱਚ ਹੀ ਨਹੀਂ ਸਗੋਂ ਕਈ ਹੋਰ ਦੇਸ਼ਾਂ ਵਿੱਚ ਵੀ ਛੱਡੇ ਸਨ। ਅਮਰੀਕਾ ਦੀ ਡਿਪਟੀ ਸੈਕਟਰੀ ਵੈਂਡੀ ਸ਼ਰਮਨ ਨੇ ਇਸ ਮਾਮਲੇ ਦੀ ਜਾਣਕਾਰੀ ਭਾਰਤ ਸਮੇਤ ਦੁਨੀਆ ਦੇ 40 ਸਹਿਯੋਗੀ ਦੇਸ਼ਾਂ ਦੇ ਦੂਤਾਵਾਸਾਂ ਨੂੰ ਦਿੱਤੀ ਹੈ। ਦੱਸ ਦੇਈਏ ਕਿ ਸ਼ਨੀਵਾਰ 4 ਫਰਵਰੀ ਨੂੰ ਹੀ ਅਮਰੀਕਾ ਨੇ ਇਕ ਸ਼ੱਕੀ ਜਾਸੂਸੀ ਗੁਬਾਰੇ ਨੂੰ ਡੇਗ ਦਿੱਤਾ ਸੀ। ਅਮਰੀਕਾ ਨੇ ਇਸ ਦੇ ਲਈ ਲੜਾਕੂ ਜਹਾਜ਼ ਐੱਫ-22 ਦੀ ਮਦਦ ਲਈ ਸੀ।

ਵਾਸ਼ਿੰਗਟਨ ਪੋਸਟ ਦੀ ਇਕ ਰਿਪੋਰਟ ਮੁਤਾਬਕ ਚੀਨ (China) ਗੁਬਾਰਿਆਂ ਰਾਹੀਂ ਕਈ ਸਾਲਾਂ ਤੋਂ ਜਾਸੂਸੀ ਕਰ ਰਿਹਾ ਹੈ, ਜਿਸ ਵਿਚ ਜਾਪਾਨ, ਭਾਰਤ, ਵੀਅਤਨਾਮ, ਤਾਈਵਾਨ, ਫਿਲੀਪੀਨਜ਼ ਅਤੇ ਉਹ ਸਾਰੇ ਦੇਸ਼ ਸ਼ਾਮਲ ਹਨ, ਜੋ ਤੇਜ਼ੀ ਨਾਲ ਅੱਗੇ ਵਧ ਰਹੇ ਹਨ ਅਤੇ ਚੀਨ ਨਾਲ ਇਨ੍ਹਾਂ ਦੇ ਵਿਵਾਦ ਹਨ। ਇਸ ਦੇ ਜ਼ਰੀਏ ਚੀਨ ਇਨ੍ਹਾਂ ਦੇਸ਼ਾਂ ਦੀ ਫੌਜੀ ਜਾਇਦਾਦ ਦੀ ਜਾਣਕਾਰੀ ਇਕੱਠੀ ਕਰ ਰਿਹਾ ਸੀ। ਵਾਸ਼ਿੰਗਟਨ ਪੋਸਟ ਨੇ ਰੱਖਿਆ ਅਤੇ ਖੁਫੀਆ ਅਧਿਕਾਰੀਆਂ ਦਾ ਹਵਾਲਾ ਦਿੱਤਾ ਹੈ।

ਕਈ ਮੀਡੀਆ ਰਿਪੋਰਟਾਂ ਵਿੱਚ ਅਮਰੀਕੀ ਰੱਖਿਆ ਮਾਹਰ ਐਚਆਈ ਸਟਨ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਦਸੰਬਰ-2021 ਤੋਂ ਜਨਵਰੀ 2022 ਦਰਮਿਆਨ ਚੀਨ ਦੇ ਜਾਸੂਸੀ ਗੁਬਾਰੇ ਨੇ ਭਾਰਤ ਦੇ ਫ਼ੌਜੀ ਅੱਡੇ ਦੀ ਜਾਸੂਸੀ ਕੀਤੀ ਸੀ। ਇਸ ਦੌਰਾਨ ਚੀਨ ਦਾ ਜਾਸੂਸੀ ਗੁਬਾਰਾ ਅੰਡੇਮਾਨ ਨਿਕੋਬਾਰ ਟਾਪੂ ਦੀ ਰਾਜਧਾਨੀ ਪੋਰਟ ਬਲੇਅਰ ਦੇ ਉੱਪਰ ਛੱਡਿਆ ਗਿਆ । ਇਸ ਦੌਰਾਨ ਇਸ ਦੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਚਿੰਤਾ ਦੀ ਗੱਲ ਹੈ ਕਿ ਦਸੰਬਰ 2021 ਦੇ ਆਖਰੀ ਹਫ਼ਤੇ ਹੀ ਭਾਰਤੀ ਸੈਨਾ ਦੇ ਤਿੰਨੋਂ ਵਿੰਗਾਂ (ਫੌਜ, ਹਵਾਈ ਸੈਨਾ ਅਤੇ ਜਲ ਸੈਨਾ) ਦੇ ਜਵਾਨ ਅੰਡੇਮਾਨ ਅਤੇ ਨਿਕੋਬਾਰ ਵਿੱਚ ਅਭਿਆਸ ਕਰਨ ਲਈ ਇਕੱਠੇ ਹੋਏ ਸਨ। ਚੀਨ ਦਾ ਇਹ ਜਾਸੂਸੀ ਗੁਬਾਰਾ ਅੰਡੇਮਾਨ ਅਤੇ ਨਿਕੋਬਾਰ ‘ਚ ਟ੍ਰਾਈ ਸਰਵਿਸ ਕਮਾਂਡ ਦੌਰਾਨ ਹੀ ਦੇਖਿਆ ਗਿਆ ਸੀ।

Exit mobile version