Site icon TheUnmute.com

America Accident: ਨਿਊ ਓਰਲੀਨਜ਼ ‘ਚ ਵਾਪਰਿਆ ਖੌਫ਼ਨਾਕ ਹਾ.ਦ.ਸਾ, ਨਵੇਂ ਸਾਲ ਦਾ ਮਨਾ ਰਹੇ ਸੀ ਲੋਕ ਜਸ਼ਨ

2 ਜਨਵਰੀ 2025: ਅਮਰੀਕਾ (AMERICA) ਦੇ ਨਿਊ ਓਰਲੀਨਜ਼ (New Orleans) ਸ਼ਹਿਰ ਵਿੱਚ ਬੁੱਧਵਾਰ ਸਵੇਰੇ ਨਵਾਂ ਸਾਲ ਸ਼ੁਰੂ ਹੁੰਦੇ ਹੀ ਇੱਕ ਭਿਆਨਕ ਹਾਦਸਾ ਵਾਪਰਿਆ ਹੈ, ਦੱਸ ਦੇਈਏ ਕਿ ਹਾਦਸਾ ਐਨਾ ਜਿਆਦਾ ਭਿਆਨਕ ਸੀ ਕਿ ਹਾਦਸੇ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ (died) ਹੋ ਗਈ ਅਤੇ 30 ਤੋਂ ਵੱਧ ਜ਼ਖਮੀ ਹੋ ਗਏ।

ਦੱਸ ਦੇਈਏ ਕਿ ਇਹ ਘਟਨਾ ਸਵੇਰੇ 3:15 ਵਜੇ ਦੇ ਕਰੀਬ ਬੋਰਬਨ (Bourbon Street) ਸਟ੍ਰੀਟ ਅਤੇ ਇਬਰਵਿਲੇ ਦੇ ਚੌਰਾਹੇ ‘ਤੇ ਵਾਪਰੀ, ਜੋ ਕਿ ਆਪਣੇ ਨਾਈਟ (night life) ਲਾਈਫ ਅਤੇ ਸੱਭਿਆਚਾਰਕ ਮਾਹੌਲ ਲਈ ਜਾਣਿਆ ਜਾਂਦਾ ਹੈ। ਇੱਕ ਤੇਜ਼ ਰਫ਼ਤਾਰ ਟਰੱਕ ਨੇ ਭੀੜ ਨੂੰ ਕੁਚਲ ਦਿੱਤਾ। ਇਸ ਤੋਂ ਬਾਅਦ ਟਰੱਕ ਦਾ ਡਰਾਈਵਰ ਬਾਹਰ ਆਇਆ ਅਤੇ ਲੋਕਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਚਸ਼ਮਦੀਦਾਂ ਅਨੁਸਾਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਡਰਾਈਵਰ ਨਾਲ ਮੁੱਠਭੇੜ ਕੀਤੀ। ਘਟਨਾ ‘ਚ ਜ਼ਖਮੀ ਹੋਏ ਲੋਕਾਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਅਤੇ ਮਰਨ ਵਾਲਿਆਂ ਦੀ ਸਹੀ ਗਿਣਤੀ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਸੋਸ਼ਲ ਮੀਡੀਆ ਅਤੇ ਚਸ਼ਮਦੀਦਾਂ ਮੁਤਾਬਕ ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿਚ ਪੁਲਿਸ, ਐਂਬੂਲੈਂਸ ਅਤੇ ਕੋਰੋਨਰ ਦਫ਼ਤਰ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ।

ਵੀਡੀਓਜ਼ (videoes) ਅਤੇ ਤਸਵੀਰਾਂ ‘ਚ ਦਿਖਾਇਆ ਗਿਆ ਹੈ ਕਿ ਪੂਰੇ ਇਲਾਕੇ ਨੂੰ ਪੁਲਿਸ (police) ਨੇ ਘੇਰਾ ਪਾ ਲਿਆ ਹੈ। ਨਿਊ (New Orleans)  ਓਰਲੀਨਜ਼ ਪੁਲਿਸ ਵਿਭਾਗ (ਐਨਓਪੀਡੀ) ਦੇ ਬੁਲਾਰੇ ਨੇ ਕਿਹਾ, “ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਇੱਕ ਵਾਹਨ ਨੇ ਲੋਕਾਂ ਦੇ ਇੱਕ ਸਮੂਹ ਨੂੰ ਟੱਕਰ ਮਾਰ ਦਿੱਤੀ।”

ਫਿਲਹਾਲ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਜਾ ਰਹੀ ਹੈ।” ਜਦੋਂ ਇਹ ਹਾਦਸਾ ਵਾਪਰਿਆ ਤਾਂ ਹਜ਼ਾਰਾਂ ਲੋਕ ਬੋਰਬਨ ਸਟਰੀਟ ‘ਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਸਨ।

ਪੁਲਿਸ ਨੇ ਐਮਰਜੈਂਸੀ ਦੀ ਸਥਿਤੀ ‘ਚ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। , ਅਤੇ ਪੁਲਿਸ ਡਰਾਈਵਰ ਦੇ ਇਰਾਦੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਘਟਨਾ ਯੋਜਨਾਬੱਧ ਸੀ ਜਾਂ ਦੁਰਘਟਨਾ ਸੀ

read more: America: ਰਾਸ਼ਟਰਪਤੀ ਜੋ ਬਿਡੇਨ ਨੇ ਲਾਸ ਵੇਗਾਸ ਦੇ ਟਰੰਪ ਹੋਟਲ ਦੇ ਬਾਹਰ ਹੋਏ ਧ.ਮਾ.ਕੇ ‘ਤੇ ਦਿੱਤੀ ਪ੍ਰਤੀਕਿਰਿਆ

Exit mobile version