ਅੰਬਿਕਾ ਸੋਨੀ

ਅੰਬਿਕਾ ਸੋਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਹੋ ਸਕਦੇ ਹਨ : ਸੂਤਰ

ਚੰਡੀਗੜ੍ਹ ,19 ਸਤੰਬਰ 2021 : ਪੰਜਾਬ ਦੇ ਮੁੱਖ ਮੰਤਰੀ ਦਾ ਚੇਹਰਾ ਕੁਝ ਹੀ ਸਮੇਂ ‘ਚ ਐਲਾਨ ਕੀਤਾ ਜਾ ਸਕਦਾ ਹੈ | ਜਿਸ ਦੀ ਸੂਚੀ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾਂ ,ਸੁਨੀਲ ਜਾਖੜ ,ਨਵਜੋਤ ਸਿੰਘ ਸਿੱਧੂ ,ਸੁਖਪਾਲ ਖਹਿਰਾ ਅਤੇ ਅੰਬਿਕਾ ਸੋਨੀ ਦਾ ਨਾਮ ਦਰਜ ਹੈ |ਕੱਲ ਦੇਰ ਰਾਤ ਹਾਈਕਮਾਨ ਦੇ ਅੰਬਿਕਾ ਸੋਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਨੂੰ ਸੰਭਾਲਣ ਲਈ ਕਿਹਾ ਸੀ |

ਕਿਹਾ ਜਾ ਰਿਹਾ ਹੈ ਕਿ ਹਾਈਕਮਾਨ ਅੰਬਿਕਾ ਸੋਨੀ ਨੂੰ ਇਸ ਲਈ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ ਤਾਂ ਜੋ ਪੰਜਾਬ ‘ਚ ਇਕ ਔਰਤ ਦਾ ਚੇਹਰਾ ਮੁੱਖ ਮੰਤਰੀ ਵਜੋਂ ਆ ਜਾਵੇਗਾ ਤੇ ਨਾਲ ਹੀ ਇਕ ਹਿੰਦੂ ਚੇਹਰਾ ਵੀ ਪੰਜਾਬ ਦਾ ਮੁੱਖ ਮੰਤਰੀ ਬਣ ਜਾਵੇਗਾ |

ਪਰ ਅੰਬਿਕਾ ਸੋਨੀ ਨੇ ਆਪਣੀ ਸਿਹਤ ਦੇ ਹਵਾਲਾ ਦਿੰਦੇ ਹੋਏ ,ਮੁੱਖ ਮੰਤਰੀਆਂ ਦੀ ਸੂਚੀ ਦੇ ਵਿੱਚੋ ਬਾਹਰ ਆਪਣਾ ਨਾਮ ਬਾਹਰ ਕੱਢਵਾ ਦਿੱਤਾ ਸੀ | ਪਰ ਫਿਰ ਵੀ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਅੰਬਿਕਾ ਸੋਨੀ ਹੀ ਪੰਜਾਬ ਦੀ ਅਗਲੀ ਮੁੱਖ ਮੰਤਰੀ ਹੋਵੇਗੀ | ਫਿਲਹਾਲ ਅੰਤਿਮ ਫੈਸਲਾ ਤਾ ਹਾਈਕਮਾਨ ਦਾ ਹੀ ਹੋਵੇਗਾ |

 

Scroll to Top