July 7, 2024 4:49 pm
Sachkhand Sri Harmandir sahib

6 ਦੇਸ਼ਾਂ ਦੇ ਰਾਜਦੂਤਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ, ਐੱਸਜੀਪੀਸੀ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ 19 ਅਕਤੂਬਰ 2022: ਅੱਜ ਵੱਖ-ਵੱਖ ਦੇਸ਼ਾਂ ਦੇ ਰਾਜਦੂਤ ਅਤੇ ਹਾਈ ਕਮਿਸ਼ਨਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir sahib) ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਪਵਿੱਤਰ ਗੁਰਬਾਣੀ ਦਾ ਆਨੰਦ ਮਾਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਇਸ ਵਫ਼ਦ ਵਿਚ ਟੋਗੋ ਵਿੱਚ ਰਾਜਦੂਤ ਸੰਜੀਵ ਕੁਮਾਰ ਟੰਡਨ, ਅਮਰੀਕਾ ਵਿਚ ਅੰਬੈਸਡਰ ਤਰਨਜੀਤ ਸਿੰਘ ਸੰਧੂ, ਰੀਨਤ ਸੰਧੂ ਨੀਦਰਲੈਂਜਡ ’ਚ ਬਤੌਰ ਰਾਜਦੂਤ, ਰੂਸ ਵਿਚ ਰਾਜਦੂਤ ਪਵਨ ਕਪੂਰ , ਤੁਰਕੀ ਵਿਚ ਰਾਜਦੂਤ ਡਾ.ਵਰਿੰਦਰ ਕੁਮਾਰ, ਮੰਗੋਲੀਆ ਵਿੱਚ ਰਾਜਦੂਤ ਮੋਹਿੰਦਰ ਪ੍ਰਤਾਪ ਸਿੰਘ ਸ਼ਾਮਲ ਸਨ। ਇਸ ਦੌਰਾਨ ਐੱਸਜੀਪੀਸੀ ਦੇ ਅਧਿਕਾਰੀਆਂ ਵੱਲੋਂ ਵੱਖ ਵੱਖ ਦੇਸ਼ਾਂ ਤੋਂ ਆਏ ਇਨ੍ਹਾਂ ਰਾਜਦੂਤਾਂ ਨੂੰ ਸਨਮਾਨਿਤ ਕੀਤਾ ਗਿਆ |