ਬਹਾਦਰ ਸਿੰਘ ਮਰਦਾਂਪੁਰ

ਪੰਜਾਬ ਕੈਬਨਿਟ ‘ਚ ਥਾਂ ਨਾ ਮਿਲਣ ‘ਤੇ ਅਮਨ ਅਰੋੜਾ ਨੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ 20 ਮਾਰਚ 2022: ਪੰਜਾਬ ‘ਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ 10 ਵਿਧਾਇਕਾਂ ਨੇ ਕੈਬਿਨੇਟ ਮੰਤਰੀਆਂ ਵਜੋਂ ਸਹੁੰ ਚੁੱਕੀ । ਇਨ੍ਹਾਂ 10 ਮੰਤਰੀਆਂ ’ਚੋਂ ਸਿਰਫ਼ 2 ਚਿਹਰੇ ਹੀ ਪੁਰਾਣੇ ਹਨ ਅਤੇ 8 ਚਿਹਰੇ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਹਨ।ਇਸਦੇ ਨਾਲ ਹੀ ਇਸ ਵਾਰ ਵੱਡੇ ਆਗੂਆਂ ਨੂੰ ਹਰਾਉਣ ਵਾਲੇ ਵਿਧਾਇਕਾਂ ਨੂੰ ਕੈਬਨਿਟ ’ਚ ਥਾਂ ਨਹੀਂ ਦਿੱਤੀ।

ਇਸ ਦੌਰਾਨ ਕੈਬਨਿਟ ‘ਚ ਅਮਨ ਅਰੋੜਾ (Aman Arora) ਨੂੰ ਥਾਂ ਨਾ ਮਿਲਣਾ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਇਸਨੂੰ ਲੈ ਕੇ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਰਾਜ਼ਗੀ ਨਹੀਂ ਹੈ। ਉਹ ਲੋਕਾਂ ਲਈ ਕੰਮ ਕਰਨਗੇ।ਉਨ੍ਹਾਂ ਕਿਹਾ ਕਿ ਪਾਰਟੀ ਨਾਲ ਅੱਜ ਵੀ ਖੜ੍ਹਾ ਹਾਂ, ਕੱਲ੍ਹ ਵੀ ਖੜ੍ਹਾਂਗਾ, ਮੈਂ ਅਹੁਦੇਦਾਰੀਆਂ ਤੇ ਮੰਤਰਾਲਿਆਂ ਪਿੱਛੇ ਹਿੱਲਣ ਵਾਲਾ ਨਹੀਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਅਹੁਦੇ ਦੀ ਲਾਲਸਾ ਨਹੀਂ ਹੈ। ਉਹ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਹਨ ਤੇ ਲੋਕਾਂ ਦੀ ਸੇਵਾ ਲਈ ਹਾਜ਼ਰ ਹਨ।

Scroll to Top