TheUnmute.com

“ਮੈਂ ਕੀ ਪਾਕਿਸਤਾਨ ਤੋਂ ਹਾਂ? ਕਦੋਂ ਮਿਲਣਗੇ ਬਰਾਬਰ ਅਧਿਕਾਰ :ਪਹਿਲਵਾਨ ਵਰਿੰਦਰ ਸਿੰਘ

ਚੰਡੀਗੜ੍ਹ 16 ਜਨਵਰੀ 2022: ਸ਼ਨੀਵਾਰ ਨੂੰ ਗੂੰਗੇ ਪਹਿਲਵਾਨ ਦੇ ਨਾਂ ਨਾਲ ਮਸ਼ਹੂਰ ਵਰਿੰਦਰ ਸਿੰਘ (Virender Singh) ਨੇ ਟਵੀਟ ਕੀਤਾ ਸੀ ਕਿ ਮਾਨਯੋਗ ਮੁੱਖ ਮੰਤਰੀ ਮਨੋਹਰ ਲਾਲ ਜੀ ਮੈਂ ਕੀ ਪਾਕਿਸਤਾਨ ਤੋਂ ਹਾਂ ? ਕਦੋਂ ਬਣੇਗੀ ਕਮੇਟੀ , ਕਦੋਂ ਮਿਲਣਗੇ ਬਰਾਬਰ ਅਧਿਕਾਰ ।ਪਦਮਸ਼੍ਰੀ ਗੂੰਗੇ ਪਹਿਲਵਾਨ ਵਰਿੰਦਰ ਸਿੰਘ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਉਸ ਵਰਗੇ ਬੋਲ਼ੇ ਖਿਡਾਰੀਆਂ ਨੂੰ ਰਾਜ ਦੇ ਪੈਰਾ-ਐਥਲੀਟ (para-athletes) ਵਜੋਂ ਮਾਨਤਾ ਦੇਣ ਦੀ ਆਪਣੀ ਮੰਗ ਦੁਹਰਾਈ ਸੀ। ਇਸ ਦੇ ਜਵਾਬ ‘ਚ ਹਰਿਆਣਾ ਦੇ ਖੇਡ ਨਿਰਦੇਸ਼ਕ ਪੰਕਜ ਨੈਨ ਨੇ ਟਵੀਟ ਕੀਤਾ ਕਿ ਹਰਿਆਣਾ ਸਰਕਾਰ ਵੱਲੋਂ ਵਰਿੰਦਰ ਨੂੰ ਪਹਿਲਾਂ ਹੀ 1.20 ਕਰੋੜ ਰੁਪਏ ਇਨਾਮ ਵਜੋਂ ਦਿੱਤੇ ਜਾ ਚੁੱਕੇ ਹਨ, ਜੋ ਦੇਸ਼ ‘ਚ ਸਭ ਤੋਂ ਵੱਧ ਹੈ। ਉਹ ਪਹਿਲਾਂ ਹੀ ਰਾਜ ਦੇ ਖੇਡ ਵਿਭਾਗ ‘ਚ ਕੰਮ ਕਰ ਰਹੇ ਹਨ। ਉਸਨੂੰ ਪੈਰਾਲੰਪੀਅਨ ਦੇ ਬਰਾਬਰ ਗਰੁੱਪ ਬੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੂੰ ਉਸਨੇ ਠੁਕਰਾ ਦਿੱਤਾ।

ਸ਼ਨੀਵਾਰ ਨੂੰ ਗੂੰਗੇ ਪਹਿਲਵਾਨ ਦੇ ਨਾਂ ਨਾਲ ਮਸ਼ਹੂਰ ਵਰਿੰਦਰ ਸਿੰਘ ਨੇ ਟਵੀਟ ਕੀਤਾ ਸੀ ਕਿ ਮਾਨਯੋਗ ਮੁੱਖ ਮੰਤਰੀ ਮਨੋਹਰ ਲਾਲ ਜੀ ਮੈਂ ਕੀ ਪਾਕਿਸਤਾਨ ਤੋਂ ਹਾਂ ? ਕਦੋਂ ਬਣੇਗੀ ਕਮੇਟੀ , ਕਦੋਂ ਮਿਲਣਗੇ ਬਰਾਬਰ ਅਧਿਕਾਰ । ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਗ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ਪ੍ਰਧਾਨ ਮੰਤਰੀ, ਜਦੋਂ ਮੈਂ ਤੁਹਾਨੂੰ ਮਿਲਿਆ ਸੀ, ਤੁਸੀਂ ਕਿਹਾ ਸੀ ਕਿ ਅਸੀਂ ਤੁਹਾਡੇ ਨਾਲ ਬੇਇਨਸਾਫੀ ਨਹੀਂ ਹੋਣ ਦੇਵਾਂਗੇ, ਹੁਣ ਤੁਸੀਂ ਆਪਣੇ ਆਪ ਨੂੰ ਦੇਖੋ।

Virender Singh

Exit mobile version