Site icon TheUnmute.com

ਅਲਵੀ ਭਾਈਚਾਰੇ ਦੇ ਵਫ਼ਦ ਵੱਲੋਂ CM ਨਾਇਬ ਸਿੰਘ ਨਾਲ ਮੁਲਾਕਾਤ, ਅਲਵੀ ਭਵਨ ਲਈ 50 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ

Alvi community

ਚੰਡੀਗੜ੍ਹ, 7 ਅਗਸਤ 2024: ਅਲਵੀ ਭਾਈਚਾਰੇ (Alvi community) ਦੇ ਇੱਕ ਵਫ਼ਦ ਨੇ ਅੱਜ ਹਰਿਆਣਾ ਭਵਨ, ਨਵੀਂ ਦਿੱਲੀ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਹੈ । ਇਸ ਮੁਲਾਕਾਤ ਦੌਰਾਨ ਅਲਵੀ ਭਾਈਚਾਰੇ ਦੇ ਵਫ਼ਦ ਨੇ ਪਿੰਗਵਾਂ ‘ਚ ਅਲਵੀ ਭਵਨ ਦੀ ਉਸਾਰੀ ਨੂੰ ਪ੍ਰਵਾਨਗੀ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ ।

ਜਿਕਰਯੋਗ ਹੈ ਕਿ ਰਾਜਾ ਹਸਨ ਖਾਨ ਮੇਵਾਤੀ ਸ਼ਹੀਦੀ ਦਿਹਾੜੇ ਸਮਾਗਮ ਦੌਰਾਨ ਤਤਕਾਲੀ ਮੁੱਖ ਮੰਤਰੀ ਨੇ ਪਿੰਗਵਾਂ ‘ਚ ਅਲਵੀ ਭਵਨ ਦਾ ਐਲਾਨ ਕੀਤਾ ਸੀ, ਜਿਸ ਨੂੰ ਛੇਤੀ ਹੀ ਲਾਗੂ ਕਰ ਦਿੱਤਾ ਜਾਵੇਗਾ। ਗ੍ਰਾਮ ਪੰਚਾਇਤ ਪਿੰਗਵਾਂ ਨੇ ਅਲਵੀ ਭਵਨ ਲਈ ਜ਼ਮੀਨ ਦੀ ਤਜਵੀਜ਼ ਸਰਕਾਰ ਨੂੰ ਭੇਜ ਦਿੱਤੀ ਹੈ। ਇਸ ਲਈ 50 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਇਮਾਰਤ ਦਾ ਨੀਂਹ ਪੱਥਰ ਅਗਸਤ ਦੇ ਆਖਰੀ ਹਫ਼ਤੇ ਰੱਖਿਆ ਜਾਵੇਗਾ |

Read More: Teej festival: ਹਰਿਆਣਾ ਸਰਕਾਰ ਨੇ ਹਰਿਆਲੀ ਤੀਜ ਦੇ ਤਿਉਹਾਰ ‘ਤੇ ਬੀਬੀਆਂ ਲਈ ਕੀਤੇ ਵੱਡੇ ਐਲਾਨ

ਜਿਸ ਲਈ ਅੱਜ ਅਲਵੀ ਭਾਈਚਾਰੇ (Alvi community) ਦੇ ਵਫ਼ਦ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਨੀਂਹ ਪੱਥਰ ਰੱਖਣ ਦੀ ਬੇਨਤੀ ਕੀਤੀ, ਜਿਸ ਨੂੰ ਮੁੱਖ ਮੰਤਰੀ ਨੇ ਖੁਸ਼ੀ ਨਾਲ ਪ੍ਰਵਾਨਗੀ ਦਿੱਤੀ ਹੈ । ਮੁੱਖ ਮੰਤਰੀ ਨੇ ਤੁਰੰਤ ਆਪਣੇ ਅਧਿਕਾਰੀਆਂ ਨੂੰ ਨੂੰਹ ਦੇ ਦੌਰੇ ਦੌਰਾਨ ਅਲਵੀ ਭਵਨ ਦਾ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ ਨੂੰ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ ਹਨ ।

Exit mobile version