Site icon TheUnmute.com

ਸਮਰਾਲਾ ਬਾਈਪਾਸ ‘ਤੇ ਆਲਟੋ ਟੈਕਸੀ ਡਰਾਈਵਰ ਦਾ ਕ.ਤ.ਲ, ਹ.ਮ.ਲਾ.ਵਰ ਟੈਕਸੀ ਲੈ ਕੇ ਫ਼ਰਾਰ

Samrala Bypass

ਚੰਡੀਗੜ੍ਹ, 10 ਅਗਸਤ 2024: ਸਮਰਾਲਾ ਬਾਈਪਾਸ (Samrala Bypass) ‘ਤੇ ਆਲਟੋ ਟੈਕਸੀ ਡਰਾਈਵਰ ਦਾ ਗੋਲੀ ਮਾਰ ਕੇ ਹਮਲਾਵਰ ਟੈਕਸੀ ਲੈ ਕੇ ਫ਼ਰਾਰ ਹੋ ਗਏ | ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੀ ਆਪਣੀ ਆਲਟੋ ਟੈਕਸੀ ‘ਚ ਸਵਾਰੀਆਂ ਲੈ ਕੇ ਜਾ ਰਹੇ ਇੱਕ ਟੈਕਸੀ ਡਰਾਈਵਰ ਦੀ ਚੰਡੀਗੜ੍ਹ ਪਰਤਣ ਸਮੇਂ ਗੋ.ਲੀ ਮਾਰ ਦਿੱਤੀ |

ਮਿਲੀ ਜਾਣਕਾਰੀ ਮੁਤਾਬਕ ਸਮਰਾਲਾ ਪੁਲਿਸ ਨੇ ਅੱਜ ਤੜਕੇ 5:30 ਵਜੇ ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਦੇ ਪਿੰਡ ਹਰਿਓਂ ਨੇੜੇ ਇੱਕ ਨੌਜਵਾਨ ਡਰਾਈਵਰ ਦੀ ਮ੍ਰਿਤਕ ਦੇਹ ਬਰਾਮਦ ਕੀਤੀ ਹੈ। ਡਰਾਈਵਰ ਨੂੰ ਕਈ ਗੋਲੀਆਂ ਮਾਰੀਆਂ ਗਈਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਮਰਾਲਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Exit mobile version