Site icon TheUnmute.com

ਲੁਧਿਆਣਾ ਦੀ ਸਰਹਿੰਦ ਨਹਿਰ ‘ਚ ਡਿੱਗੀ ਅਲਟੋ ਕਾਰ, ਦੋ ਜਣਿਆ ਦੀ ਲਾਸ਼ਾਂ ਬਰਾਮਦ

Ludhiana

ਚੰਡੀਗੜ੍ਹ, 29 ਜੂਨ 2023: ਪੰਜਾਬ ਦੇ ਲੁਧਿਆਣਾ (Ludhiana) ਜ਼ਿਲ੍ਹੇ ਦੇ ਦੋਰਾਹਾ ਵਿੱਚ ਵੀਰਵਾਰ ਨੂੰ ਭਾਰੀ ਮੀਂਹ ਦੌਰਾਨ ਇੱਕ ਲਟੋ ਕਾਰ ਸਰਹਿੰਦ ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਬਜ਼ੁਰਗ ਆਦਮੀ ਅਤੇ ਔਰਤ ਦੀ ਮੌਤ ਹੋ ਗਈ ਹੈ, ਪਰ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕਾਰ ਦੇ ਨੰਬਰ ਤੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਮੁੱਢਲੀ ਜਾਂਚ ਵਿੱਚ ਕਾਰ ਮੋਗਾ ਦੀ ਦੱਸੀ ਜਾ ਰਹੀ ਹੈ, ਗੁਰਥਲੀ ਨਹਿਰ ਦੇ ਪੁਲ ਕੋਲ ਅਲਟੋ ਕਾਰ ਨਹਿਰ ਵਿੱਚ ਡਿੱਗਣ ਕਾਰਨ ਉੱਥੇ ਰੌਲਾ ਪੈ ਗਿਆ । ਨਜ਼ਦੀਕੀ ਚੌਕੀ ‘ਤੇ ਟ੍ਰੈਫਿਕ ਪੁਲਿਸ ਦੇ ਏ.ਐੱਸ.ਆਈ ਗੁਰਦੀਪ ਸਿੰਘ ਮੌਜੂਦ ਸਨ, ਜਿਨ੍ਹਾਂ ਨੇ ਤੁਰੰਤ ਗੋਤਾਖੋਰਾਂ ਨੂੰ ਬੁਲਾ ਕੇ ਕਾਰ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਕਾਰ ਨੂੰ ਰੱਸਿਆਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਉਦੋਂ ਤੱਕ ਕਾਰ ਵਿੱਚ ਸਵਾਰ ਦੋਵੇਂ ਜਣਿਆ ਦੀ ਮੌਤ ਹੋ ਚੁੱਕੀ ਸੀ।

ਜਿਸ ਥਾਂ ਤੋਂ ਕਾਰ ਨਹਿਰ ਵਿੱਚ ਡਿੱਗੀ, ਉੱਥੇ ਪੱਥਰ ਨਹੀਂ ਸਨ ਅਤੇ ਆਵਾਜਾਈ ਵੀ ਜ਼ਿਆਦਾ ਨਹੀਂ ਸੀ। ਜਿਸ ਕਾਰਨ ਪੁਲਿਸ ਦੋਵਾਂ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਹੈ ਜਾਂ ਖੁਦਕੁਸ਼ੀ। ਦੋਰਾਹਾ ਥਾਣੇ ਦੇ ਐਸਐਚਓ ਵਿਜੇ ਕੁਮਾਰ ਨੇ ਦੱਸਿਆ ਕਿ ਪਹਿਲਾ ਕੰਮ ਮ੍ਰਿਤਕਾਂ ਦੀ ਪਛਾਣ ਕਰਨਾ ਹੈ। ਸ਼ਨਾਖਤ ਤੋਂ ਬਾਅਦ ਕਾਫੀ ਹੱਦ ਤੱਕ ਮਾਮਲੇ ਦਾ ਪਤਾ ਲੱਗ ਸਕੇਗਾ। ਕਾਰ ਨਹਿਰ ਵਿੱਚ ਕਿਵੇਂ ਡਿੱਗੀ ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।

Exit mobile version