July 7, 2024 1:55 pm
Arindam Bagchi

ਖਾਰਕਿਵ ‘ਚੋਂ ਲਗਭਗ ਸਾਰੇ ਭਾਰਤੀਆਂ ਨੂੰ ਕੱਢ ਲਿਆ ਗਿਆ ਹੈ: ਵਿਦੇਸ਼ ਮੰਤਰਾਲੇ

ਚੰਡੀਗੜ੍ਹ 05 ਮਾਰਚ 2022: ਰੂਸ -ਯੂਕਰੇਨ ਜੰਗ ਕਾਰਨ ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਕੱਢਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ | ਇਸ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਖਾਰਕਿਵ ‘ਚ ਹੁਣ ਕੋਈ ਨਹੀਂ ਬਚਿਆ। ਇਸ ਸ਼ਹਿਰ ‘ਚੋਂ ਲਗਭਗ ਸਾਰੇ ਭਾਰਤੀਆਂ ਨੂੰ ਕੱਢ ਲਿਆ ਗਿਆ ਹੈ, ਜੋ ਕਿ ਇੱਕ ਚੰਗੀ ਖ਼ਬਰ ਹੈ। ਮੁੱਖ ਫੋਕਸ ਹੁਣ ਸੁਮੀ ‘ਤੇ ਹੈ। ਹਿੰਸਾ ਅਤੇ ਆਵਾਜਾਈ ਦੀ ਘਾਟ ਕਾਰਨ ਸਾਡੀ ਚੁਣੌਤੀ ਵਧ ਗਈ ਹੈ। ਸਭ ਤੋਂ ਵਧੀਆ ਵਿਕਲਪ ਜੰਗਬੰਦੀ ਹੋਵੇਗੀ।

ਇਸਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ‘ਚ 15 ਉਡਾਣਾਂ ਭਾਰਤ ਪਹੁੰਚੀਆਂ ਹਨ, ਜਿਨ੍ਹਾਂ ‘ਚ ਕਰੀਬ 2900 ਭਾਰਤੀਆਂ ਨੂੰ ਬਾਹਰ ਕੱਢਿਆ ਗਿਆ ਹੈ। ਆਪਰੇਸ਼ਨ ਗੰਗਾ ਤਹਿਤ 13,300 ਭਾਰਤੀਆਂ ਨੂੰ ਲੈ ਕੇ ਹੁਣ ਤੱਕ 63 ਉਡਾਣਾਂ ਭਾਰਤ ਪਹੁੰਚ ਚੁੱਕੀਆਂ ਹਨ। ਅਗਲੇ 24 ਘੰਟਿਆਂ ‘ਚ 13 ਹੋਰ ਉਡਾਣਾਂ ਦੇ ਸਮਾਂ-ਸਾਰਣੀ ਹਨ। ਹੁਣ ਅਸੀਂ ਦੇਖਾਂਗੇ ਕਿ ਕਿੰਨੇ ਹੋਰ ਭਾਰਤੀ ਅਜੇ ਵੀ ਯੂਕਰੇਨ ‘ਚ ਹਨ। ਦੂਤਾਵਾਸ ਉਨ੍ਹਾਂ ਲੋਕਾਂ ਨਾਲ ਸੰਪਰਕ ਕਰੇਗਾ ਜਿਨ੍ਹਾਂ ਦੇ ਉੱਥੇ ਹੋਣ ਦੀ ਸੰਭਾਵਨਾ ਹੈ| ਪਰ ਅਜੇ ਤੱਕ ਉਨ੍ਹਾਂ ਨੇ ਰਜਿਸਟ੍ਰੇਸਨ ਨਹੀਂ ਕਰਵਾਇਆ ਹੈ।