Site icon TheUnmute.com

ਉੱਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਤੇ ਕਾਂਗਰਸ ਵਿਚਕਾਰ ਗਠਜੋੜ, 17 ਸੀਟਾਂ ‘ਤੇ ਚੋਣ ਲੜੇਗੀ ਕਾਂਗਰਸ

Uttar Pradesh

ਚੰਡੀਗੜ੍ਹ, 21 ਫਰਵਰੀ 2024: ਉੱਤਰ ਪ੍ਰਦੇਸ਼ (Uttar Pradesh) ਵਿੱਚ ਇੰਡੀਆ ਗਠਜੋੜ ਦੀਆਂ ਸਾਥੀ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਿਚਕਾਰ ਗਠਜੋੜ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਕਾਂਗਰਸ 17 ਸੀਟਾਂ ‘ਤੇ ਚੋਣ ਲੜਨ ਲਈ ਤਿਆਰ ਹੈ। ਦੱਸਿਆ ਜਾ ਰਿਹਾ ਹੈ ਕਿ ਗਠਜੋੜ ‘ਚ ਪ੍ਰਿਅੰਕਾ ਗਾਂਧੀ ਅਤੇ ਅਖਿਲੇਸ਼ ਯਾਦਵ ਨੇ ਅਹਿਮ ਭੂਮਿਕਾ ਨਿਭਾਈ ਸੀ।

ਦੋਵਾਂ ਆਗੂਆਂ ਵਿਚਾਲੇ ਫੋਨ ‘ਤੇ ਵਿਸਤ੍ਰਿਤ ਗੱਲਬਾਤ ਹੋਈ ਜਿਸ ਤੋਂ ਬਾਅਦ ਗਠਜੋੜ ਨੂੰ ਅੰਤਿਮ ਰੂਪ ਦੇਣ ਦਾ ਫੈਸਲਾ ਲਿਆ ਗਿਆ। ਦੋਵਾਂ ਪਾਰਟੀਆਂ ਵਿਚਾਲੇ ਹੋਏ ਫੈਸਲੇ ਮੁਤਾਬਕ ਕਾਂਗਰਸ 17 ਸੀਟਾਂ ‘ਤੇ ਚੋਣ ਲੜੇਗੀ। ਸਪਾ ਬਾਕੀ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਸਪਾ ਉਮੀਦਵਾਰ ਹਾਥਰਸ ਸੀਟ ਤੋਂ ਅਤੇ ਕਾਂਗਰਸ ਉਮੀਦਵਾਰ ਸੀਤਾਪੁਰ ਸੀਟ ਤੋਂ ਚੋਣ ਲੜਨਗੇ। ਸਿਰਫ਼ ਕਾਂਗਰਸ ਹੀ ਅਮੇਠੀ ਅਤੇ ਰਾਏਬਰੇਲੀ (Uttar Pradesh) ਸੀਟਾਂ ‘ਤੇ ਚੋਣ ਲੜੇਗੀ। ਦੋਵਾਂ ਪਾਰਟੀਆਂ ਦੀ ਸਾਂਝੀ ਪ੍ਰੈੱਸ ਕਾਨਫਰੰਸ ਹੋਵੇਗੀ, ਜਿਸ ‘ਚ ਕਾਂਗਰਸ ਤੋਂ ਅਵਿਨਾਸ਼ ਪਾਂਡੇ ਅਤੇ ਅਜੇ ਰਾਏ ਅਤੇ ਸਪਾ ਤੋਂ ਰਾਜੇਂਦਰ ਚੌਧਰੀ ਅਤੇ ਨਰੇਸ਼ ਉੱਤਮ ਪਟੇਲ ਮੌਜੂਦ ਰਹਿਣਗੇ।

Exit mobile version