Site icon TheUnmute.com

NRI ਮਾਮਲੇ ‘ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਕਥਿਤ ਮੁਕਾਬਲਾ, ਪੁਲਿਸ ਮੁਲਾਜ਼ਮ ਜ਼ਖਮੀ

NRI

ਅੰਮ੍ਰਿਤਸਰ, 26 ਅਗਸਤ 2024: ਪਿਛਲੇ ਦਿਨੀ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਵਿਖੇ ਇਕ ਐਨ.ਆਰ.ਆਈ (NRI) ਵਿਅਕਤੀ ‘ਤੇ ਘਰ ਵੜ ਕੇ ਕੀਤੀ ਗੋਲਾਬਾਰੀ ਮਾਮਲੇ ਨਾਲ ਉਦੀ ਵੱਡੀ ਖ਼ਬਰ ਸਾਹਮਣੇ ਆਈ ਹੈ | ਇਸ ਮਾਮਲੇ ‘ਚ ਹੁਣ ਮੁਕਾਬਲੇ ਦੀ ਖ਼ਬਰ ਸਾਹਮਣੇ ਆਈ ਹੈ |

ਜਾਣਕਾਰੀ ਮੁਤਾਬਕ ਪੁਲਿਸ ਨੇ ਇਸ ਮਾਮਲੇ ‘ਚ ਪੰਜ ਜਣਿਆਂ ਨੂੰ ਰਾਊਂਡਅੱਪ ਕੀਤਾ ਸੀ ਤੇ ਅੱਜ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੀ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਮੁੱਖ ਮੁਲਜਮਾਂ ਨੂੰ ਵੀ ਕਾਬੂ ਕਰ ਲਿਆ ਸੀ। ਉਹਨਾਂ ਬਦਮਾਸ਼ਾਂ ਨੂੰ ਜਦੋਂ ਪੁਲਿਸ ਨੇ ਅੰਮ੍ਰਿਤਸਰ ਲਿਆਂਦਾ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲਾ ਨਹਿਰ ਦੇ ਨਜ਼ਦੀਕ ਦੋਵੇਂ ਪਿਸਤੋਲ ਲੁਕਾਏ ਹੋਏ ਹਨ |

ਜਦੋਂ ਪੁਲਿਸ ਉਹਨਾਂ ਨੂੰ ਮੌਕੇ ਤੇ ਪਿਸਤੋਲ ਬਰਾਮਦ ਕਰਨ ਵਾਸਤੇ ਪਹੁੰਚੀ ਤਾਂ ਇਸ ਦੌਰਾਨ ਦੋਵੇਂ ਕਥਿਤ ਸ਼ੂਟਰਾਂ ਨੇ ਕਥਿਤ ਤੌਰ ‘ਤੇ ਪੁਲਿਸ ‘ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਦੋਵੇਂ ਜਣੇ ਜ਼ਖਮੀ ਹੋ ਗਏ | ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ | ਜਿਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

 

Exit mobile version