TheUnmute.com

ਸਾਰੇ ਭ੍ਰਿਸ਼ਟਾਚਾਰੀ ਮੈਨੂੰ ਅੱਤਵਾਦੀ ਕਹਿ ਰਹੇ ਹਨ : ਅਰਵਿੰਦ ਕੇਜਰੀਵਾਲ

ਚੰਡੀਗੜ੍ਹ 18 ਫਰਵਰੀ 2022: ਅਰਵਿੰਦ ਕਜੇਰੀਵਾਲ ਨੂੰ ਵਿਰੋਧੀਆਂ ਵਲੋਂ ਅੱਤਵਾਦੀ ਕਹਿਣ ‘ਤੇ ਕੇਜਰੀਵਾਲ ਭੜਕ ਉੱਠੇ | ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਇਹ ਸਾਰੇ ਭ੍ਰਿਸ਼ਟਾਚਾਰੀ ਮੈਨੂੰ ਅੱਤਵਾਦੀ ਕਹਿ ਰਹੇ ਹਨ। ਮੈਂ ਦੁਨੀਆ ਦਾ ਪਹਿਲਾ ਅੱਤਵਾਦੀ ਹਾਂ ਜੋ ਲੋਕਾਂ ਦੇ ਲਈ ਸਕੂਲ ਬਣਾਉਂਦਾ ਹਾਂ, ਹਸਪਤਾਲ ਬਣਾਉਂਦਾ ਹਾਂ। ਬਿਜਲੀ ਠੀਕ ਕਰਦਾ ਹਾਂ। ਦੁਨੀਆ ਦਾ ਮੈਂ ਪਹਿਲਾ ‘ਸਵੀਟ ਅੱਤਵਾਦੀ‘ ਹਾਂ ਇਸ ਦੌਰਾਨ ਉਨ੍ਹਾਂ ਅੱਗੇ ਕਿਹਾ ਕਿ ਅੰਗਰੇਜ਼ ਭਗਤ ਸਿੰਘ ਤੋਂ ਡਰਦੇ ਸਨ। ਇਸ ਲਈ ਉਨ੍ਹਾਂ ਨੂੰ ਅੱਤਵਾਦੀ ਬੋਲਦੇ ਸਨ। ਮੈਂ ਭਗਤ ਸਿੰਘ ਦਾ ਚੇਲਾ ਹਾਂ।

ਅਰਵਿੰਦ ਕੇਜਰੀਵਾਲ

 

Exit mobile version