Site icon TheUnmute.com

ਹਿਮਾਚਲ ਚੋਣਾਂ ‘ਚ ਜੇਤੂ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਚੰਡੀਗੜ੍ਹ ਸੱਦਿਆ, ਮੁੱਖ ਮੰਤਰੀ ਚਿਹਰੇ ਦਾ ਹੋਵੇਗਾ ਫੈਸਲਾ

congress

ਚੰਡੀਗੜ੍ਹ 08 ਦਸੰਬਰ 2022 : ਕਾਂਗਰਸ ਪਾਰਟੀ ਨੇ ਹਿਮਾਚਲ ਪ੍ਰਦੇਸ਼ ਵਿੱਚ 40 ਸੀਟਾਂ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ | ਹਿਮਾਚਲ ‘ਚ ਸਰਕਾਰ ਬਣਾਉਣ ਲਈ 35 ਸੀਟਾਂ ਦੀ ਲੋੜ ਸੀ , ਕਾਂਗਰਸ ਨੇ 40 ਸੀਟਾਂ ਜਿੱਤ ਕੇ ਸ਼ਪੱਸਟ ਬਹੁਮਤ ਹਾਸਲ ਕੀਤਾ ਹੈ | ਇਸਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਕਾਂਗਰਸ ਇੰਚਾਰਜ ਰਾਜੀਵ ਸ਼ੁਕਲਾ ਚੰਡੀਗੜ੍ਹ ਪਹੁੰਚ ਗਏ ਹਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਜੇਤੂ ਕਾਂਗਰਸੀ ਵਿਧਾਇਕਾਂ ਨੂੰ ਚੰਡੀਗੜ੍ਹ ਬੁਲਾਇਆ ਗਿਆ ਹੈ। ਚੰਡੀਗੜ੍ਹ ਉਪਰਲੇ ਅਤੇ ਹੇਠਲੇ ਹਿਮਾਚਲ ਪ੍ਰਦੇਸ਼ ਦੇ ਸਾਰੇ ਵਿਧਾਇਕਾਂ ਦਾ ਕੇਂਦਰ ਬਿੰਦੂ ਹੈ। ਸਾਰੇ ਵਿਧਾਇਕ ਇੱਥੇ ਆਸਾਨੀ ਨਾਲ ਪਹੁੰਚ ਸਕਦੇ ਹਨ। ਸ਼ਾਮ ਤੱਕ ਹਾਈਕਮਾਂਡ ਫੈਸਲਾ ਲਵੇਗੀ ਕਿ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ।

Exit mobile version