July 5, 2024 1:59 am
Balongi

ਬਲੌਂਗੀ ਦੇ ਗਰਾਊਂਡ ਨੂੰ ਪੱਕਿਆਂ ਕਰਨ ਲਈ ਕਰਾਂਗੇ ਹਰ ਸੰਭਵ ਯਤਨ : ਕੁਲਵੰਤ ਸਿੰਘ

ਮੋਹਾਲੀ 30 ਅਕਤੂਬਰ 2022: ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਛੱਠ ਪੂਜਾ ਦੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ । ਵਿਧਾਇਕ ਕੁਲਵੰਤ ਸਿੰਘ ਪਹਿਲਾਂ ਪਿੰਡ ਬਲੌਂਗੀ ਵਿਖੇ ਰੱਖੇ ਗਏ ਪ੍ਰੋਗਰਾਮ ਵਿੱਚ ਪੁੱਜੇ, ਜਿੱਥੇ ਉਨ੍ਹਾਂ ਨੇ ਛੱਠ ਪੂਜਾ ਦੇ ਸਬੰਧ ਵਿੱਚ ਹਿੰਦੂ ਧਾਰਮਿਕ ਰਸਮਾਂ ਨੂੰ ਪੂਰੀ ਸ਼ਰਧਾ ਨਾਲ ਨਿਭਾਇਆ।

ਇਸ ਮੌਕੇ ਪਿੰਡ ਦੇ ਨੌਜਵਾਨਾਂ ਵੱਲੋਂ ਸਬੰਧਤ ਗਰਾਊਂਡ ਨੂੰ ਪੱਕਾ ਕਰਨ ਦੀ ਮੰਗ ਕੀਤੀ ਗਈ, ਜਿਸ ਦੇ ਸੰਬੰਧ ਵਿਚ ਵਿਧਾਇਕ ਕੁਲਵੰਤ ਸਿੰਘ ਨੇ ਬਲੌਂਗੀ ਦੇ ਨੌਜਵਾਨਾਂ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਬਲੌਂਗੀ ਵਿਚਲੇ ਇਸ ਗਰਾਊਂਡ ਨੂੰ ਪੱਕਿਆਂ ਕਰਨ ਦੇ ਲਈ ਹਰ ਸੰਭਵ ਯਤਨ ਕਰਨਗੇ ਤਾਂ ਕਿ ਬਲੌਂਗੀ ਸਮੇਤ ਨਾਲ ਲੱਗਦੇ ਖੇਤਰ ਦੇ ਨੌਜਵਾਨ ਇਸ ਗਰਾਊਂਡ ਦਾ ਫ਼ਾਇਦਾ ਆਪਣੀ ਸਿਹਤ ਨੂੰ ਠੀਕ ਰੱਖਣ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਲਈ ਉਠਾ ਸਕਣ।

Mohali

ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਬਲੌਂਗੀ ਦੇ ਨੌਜਵਾਨਾਂ ਨੂੰ ਜਾਂ ਕਿਸੇ ਵੀ ਬਾਸ਼ਿੰਦੇ ਨੂੰ ਆਪਣੇ ਰੋਜ਼ਮੱਰਾ ਦੇ ਕੰਮਾਂ ਵਿੱਚ ਜੇਕਰ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਆਪਣੀ ਕਿਸੇ ਵੀ ਸਮੱਸਿਆ ਦੇ ਹੱਲ ਲਈ, ਉਨ੍ਹਾਂ ਨਾਲ ਸਿੱਧੇ ਫੋਨ ਤੇ ਸੰਪਰਕ ਕਰ ਸਕਦੇ ਹਨ ਜਾਂ ਫਿਰ ਸੈਕਟਰ ਉਨਾਸੀ ਵਿਖੇ ਸਥਿਤ ਆਪ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ ।

ਵਿਧਾਇਕ ਕੁਲਵੰਤ ਸਿੰਘ ਨੇ ਯਕੀਨ ਦਵਾਇਆ ਕਿ ਉਹ ਬਿਨਾਂ ਕਿਸੇ ਭੇਦ-ਭਾਵ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਧਾਨ ਸਭਾ ਹਲਕੇ ਦੇ ਵਾਸ਼ਿੰਦਿਆਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ । ਇਸ ਤੋਂ ਬਾਅਦ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਫੇਸ ਨੌੰ ਇੰਡਸਟਰੀ ਏਰੀਆ ਵਿਖੇ ਰੱਖੇ ਛਟ ਪੂਜਾ ਦੇ ਪ੍ਰੋਗਰਾਮ ਵਿਚ ਹਾਜ਼ਰ ਹੋਏ ਇਸ ਮੌਕੇ ਤੇ ਅਰੁਣ ਗੋਇਲ ਸਮੇਤ ਸਾਥੀਆਂ ਨੇ ਵਿਧਾਇਕ ਕੁਲਵੰਤ ਸਿੰਘ ਦਾ ਭਰਵਾਂ ਸਵਾਗਤ ਕੀਤਾ ।

 

ਬਲੌਂਗੀ ਅਤੇ ਫੇਸ ਨੌੰ ਇੰਡਸਟਰੀ ਏਰੀਆ ਵਿਖੇ ਹੋਏ ਛੱਠ ਪੂਜਾ ਨਾਲ ਸਬੰਧਿਤ ਪ੍ਰੋਗਰਾਮਾਂ ਦੇ ਵਿੱਚ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਹਰਮੇਸ਼ ਕੁੰਭੜਾ, ਸਾਬਕਾ ਕੌਂਸਲਰ- ਆਰਪੀ ਸ਼ਰਮਾ, ਮੈਂਬਰ ਬਲਾਕ ਸੰਮਤੀ ਅਵਤਾਰ ਸਿੰਘ ਮੌਲੀ, ਰਾਜੀਵ ਵਸ਼ਿਸ਼ਟ ,ਗੱਬਰ ਮੌਲੀ, ਨਿਰਵੈਰ ਸਿੰਘ, ਰਵਿੰਦਰਪਾਲ ਸਿੰਘ, ਗੁਰਧਿਆਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਰਹੇ ।