July 2, 2024 1:56 pm
Ghulam Nabi Azad

ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਵਿਚਾਲੇ ਦੂਰੀ ਪੈਦਾ ਕਰਨ ਦਾ ਕੰਮ ਕਰਦੀਆਂ ਹਨ: ਗੁਲਾਮ ਨਬੀ ਆਜ਼ਾਦ

ਚੰਡੀਗੜ੍ਹ 20 ਮਾਰਚ 2022: ਕਾਂਗਰਸ ਦੇ ਨਾਰਾਜ਼ ਨੇਤਾ ਗੁਲਾਮ ਨਬੀ (Ghulam Nabi Azad) ਆਜ਼ਾਦ ਵਲੋਂ ਬਹੁਤ ਹੀ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਵਿਚਾਲੇ ਦੂਰੀ ਪੈਦਾ ਕਰਨ ਦਾ ਕੰਮ ਕਰਦੀਆਂ ਹਨ ਅਤੇ ਉਨ੍ਹਾਂ ਦੀ ਪਾਰਟੀ ਵੀ ਇਸ ‘ਚ ਸ਼ਾਮਲ ਹੈ। ਉਨ੍ਹਾਂ ਦਾ ਇਹ ਜਵਾਬ ਫਿਲਮ “ਕਸ਼ਮੀਰ ਫਾਈਲਜ਼” ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਆਇਆ ਹੈ। ਇਹ ਫਿਲਮ 1990 ‘ਚ ਕਸ਼ਮੀਰੀ ਪੰਡਿਤਾਂ ਦੇ ਘਾਟੀ ‘ਚੋਂ ਨਿਕਲਣ ਦੀਆਂ ਘਟਨਾਵਾਂ ਉੱਤੇ ਆਧਾਰਿਤ ਹੈ।

ਇਸਦੇ ਨਾਲ ਹੀ ਗੁਲਾਮ ਨਬੀ ਆਜ਼ਾਦ (Ghulam Nabi Azad) ਘਾਟੀ ਤੋਂ ਕਸ਼ਮੀਰੀ ਪੰਡਤਾਂ ਦੇ ਪਲਾਇਨ ਨਾਲ ਜੁੜੇ ਸਵਾਲ ‘ਤੇ ਆਜ਼ਾਦ ਨੇ ਕਿਹਾ, ਕਸ਼ਮੀਰ ‘ਚ ਜੋ ਕੁਝ ਹੋਇਆ, ਉਸ ਲਈ ਪਾਕਿਸਤਾਨ ਅਤੇ ਅੱਤਵਾਦ ਜ਼ਿੰਮੇਵਾਰ ਹਨ। ਉਨ੍ਹਾਂ ਨੇ ਕਿਹਾ ਕਿ 24 ਘੰਟੇ ਸਿਆਸੀ ਪਾਰਟੀਆਂ ਧਰਮ, ਜਾਤ ਅਤੇ ਹੋਰ ਚੀਜ਼ਾਂ ਦੇ ਆਧਾਰ ‘ਤੇ ਲੋਕਾਂ ਵਿਚ ਦੂਰੀ ਬਣਾਉਣ ਦਾ ਕੰਮ ਕਰਦੀਆਂ ਹਨ, ਕਾਂਗਰਸ ਸਮੇਤ ਕੋਈ ਵੀ ਪਾਰਟੀ ਇਸ ਤੋਂ ਬਚੀ ਨਹੀਂ ਹੈ। ਪਰ ਸੱਭਿਅਕ ਸਮਾਜ ਨੂੰ ਇਕਜੁੱਟ ਰਹਿਣਾ ਚਾਹੀਦਾ ਹੈ। ਹਰ ਕਿਸੇ ਨੂੰ ਜਾਤ, ਧਰਮ ਦੀ ਪਰਵਾਹ ਕੀਤੇ ਬਿਨਾਂ ਨਿਆਂ ਮਿਲਣਾ ਚਾਹੀਦਾ ਹੈ।

ਸੀਨੀਅਰ ਕਾਂਗਰਸੀ ਆਗੂ ਨੇ ਕਿਹਾ, “ਮਹਾਤਮਾ ਗਾਂਧੀ ਸਭ ਤੋਂ ਵੱਡੇ ਹਿੰਦੂ ਹੋਣ ਦੇ ਨਾਲ-ਨਾਲ ਸਭ ਤੋਂ ਵੱਡੇ ਧਰਮ ਨਿਰਪੱਖ ਵਿਅਕਤੀ ਵੀ ਸਨ। ਪਰ ਕਸ਼ਮੀਰ ਵਿੱਚ ਜੋ ਕੁਝ ਹੋਇਆ, ਉਸ ਲਈ ਪਾਕਿਸਤਾਨ ਅਤੇ ਅੱਤਵਾਦ ਜ਼ਿੰਮੇਵਾਰ ਹਨ। ਇਸ ਦਾ ਅਸਰ ਪੂਰੇ ਜੰਮੂ-ਕਸ਼ਮੀਰ ‘ਤੇ ਪਿਆ ਹੈ। ਇਸ ‘ਚ ਹਿੰਦੂ, ਕਸ਼ਮੀਰੀ ਪੰਡਤਾਂ ਸਮੇਤ ਹਰ ਕੋਈ ਸ਼ਾਮਲ ਹੈ। , ਮੁਸਲਮਾਨ, ਡੋਗਰੇ ਸ਼ਾਮਲ ਹਨ।

ਕਸ਼ਮੀਰੀ ਪੰਡਤਾਂ ਦੇ ਕੂਚ ‘ਤੇ ਬਣੀ ਫਿਲਮ 11 ਮਾਰਚ ਨੂੰ ਦੇਸ਼ ਭਰ ‘ਚ ਰਿਲੀਜ਼ ਹੋਈ ਸੀ। ਭਾਜਪਾ ਸ਼ਾਸਤ ਕਈ ਰਾਜਾਂ ਨੇ ਇਸ ਫਿਲਮ ਨੂੰ ਟੈਕਸ ਮੁਕਤ ਕਰ ਦਿੱਤਾ ਹੈ। ਇਸ ਦੀ ਤਿਆਰੀ ਕਈ ਹੋਰ ਰਾਜਾਂ ‘ਚ ਵੀ ਚੱਲ ਰਹੀ ਹੈ। ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ‘ਚ ਪੁਲਸ ਅਤੇ ਹੋਰ ਸਰਕਾਰੀ ਕਰਮਚਾਰੀਆਂ ਨੂੰ ਵੀ ਇਸ ਫਿਲਮ ਨੂੰ ਦੇਖਣ ਲਈ ਵਿਸ਼ੇਸ਼ ਛੁੱਟੀ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਹੋਈ ਭਾਜਪਾ ਸੰਸਦੀ ਦਲ ਦੀ ਬੈਠਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਫਿਲਮ ਦਾ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ ਕਿ ਸੱਚਾਈ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ।