Site icon TheUnmute.com

ਸਾਰੇ ਸਰਕਾਰੀ ਸਾਈਨਬੋਰਡ ਮਾਂ-ਬੋਲੀ ਭਾਵ ਖੇਤਰੀ ਭਾਸ਼ਾ ‘ਚ ਲਿਖੇ ਜਾਣ: ਵੈਂਕਈਆ ਨਾਇਡੂ

ਸਰਕਾਰੀ ਸਾਈਨਬੋਰਡ

ਚੰਡੀਗੜ੍ਹ 05 ਅਪ੍ਰੈਲ 2022: ਰਾਜ ਸਭਾ ‘ਚ ਸਿਫਰ ਕਾਲ ਦੌਰਾਨ ਪੱਛਮੀ ਬੰਗਾਲ ਤੋਂ ਏ.ਆਈ.ਟੀ.ਸੀ. ਦੇ ਸੰਸਦ ਮੈਂਬਰ ਸੁਖੇਂਦੂ ਸ਼ੇਖਰ ਰਾਏ ਨੇ ਖੇਤਰੀ ਭਾਸ਼ਾ ਦਾ ਮੁੱਦਾ ਚੁੱਕਿਆ | ਉਨ੍ਹਾਂ ਕਿਹਾ ਕਿ ਸਰਕਾਰੀ ਸਾਈਨ ਬੋਰਡਾਂ ‘ਤੇ ਜਾਣਕਾਰੀ ਸਿਰਫ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ‘ਚ ਲਿਖੀ ਜਾਂਦੀ ਹੈ, ਜੋ ਸਥਾਨਕ ਨਾਗਰਿਕਾਂ ਨੂੰ ਸਮਝ ਨਹੀਂ ਆਉਂਦੀ। ਬੰਗਾਲ ‘ਚ ਆਮ ਲੋਕ ਆਪਣੀ ਮਾਂ ਬੋਲੀ ਸਮਝਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਤੋਂ ਕੋਈ ਦਿੱਕਤ ਨਹੀਂ ਹੈ ਪਰ ਜੇਕਰ ਮਾਂ-ਬੋਲੀ ‘ਚ ਹੀ ਸਾਈਨ ਬੋਰਡ ਲੱਗ ਜਾਣ ਤਾਂ ਲੋਕਾਂ ਨੂੰ ਸਮਝਣ ‘ਚ ਆਸਾਨੀ ਹੋਵੇਗੀ। ਉਨ੍ਹਾਂ ਮੈਟਰੋ ਟਰੇਨ ਦਾ ਵੀ ਜ਼ਿਕਰ ਕੀਤਾ, ਜਿੱਥੇ ਬੋਰਡ ‘ਤੇ ਸਿਰਫ਼ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ‘ਚ ਹੀ ਜਾਣਕਾਰੀ ਲਿਖੀ ਜਾਂਦੀ ਹੈ।

ਇਸ ਦੌਰਾਨ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਇਹ ਮੁੱਦਾ ਇਕੱਲੇ ਸੁਖੇਂਦੂ ਸ਼ੇਖਰ ਰਾਏ ਦਾ ਨਹੀਂ, ਸਗੋਂ ਪੂਰੇ ਦੇਸ਼ ਦਾ ਹੈ। ਅਜਿਹੇ ‘ਚ ਹਰੇਕ ਰਾਜ ‘ਚ ਸਾਰੇ ਸਰਕਾਰੀ ਸਾਈਨ ਬੋਰਡਾਂ (ਰਾਜ ਅਤੇ ਕੇਂਦਰ) ‘ਤੇ ਪਹਿਲਾਂ ਮਾਂ-ਬੋਲੀ ਜਾਂ ਸੂਬੇ ਦੀ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਫਿਰ ਹੀ ਹਿੰਦੀ ਜਾਂ ਅੰਗਰੇਜ਼ੀ ਦੀ ਵਰਤੋਂ ਕੀਤੀ ਜਾਵੇ। ਤਾਂ ਹੀ ਲੋਕ ਸਮਝਣਗੇ ਇਸ ‘ਤੇ ਉੱਚ ਸਦਨ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਦੇਸ਼ ਦੇ ਹਰ ਰਾਜ ‘ਚ ਸਾਰੇ ਸਰਕਾਰੀ ਸਾਈਨਬੋਰਡ ਮਾਤ ਭਾਸ਼ਾ ਭਾਵ ਖੇਤਰੀ ਭਾਸ਼ਾ ‘ਚ ਲਿਖੇ ਜਾਣੇ ਚਾਹੀਦੇ ਹਨ।

 

Exit mobile version