ਚੰਡੀਗੜ੍ਹ, 03 ਅਪ੍ਰੈਲ 2023: ਪੰਜਾਬ (Punjab) ਵਿੱਚ ਬੇਮੌਸਮੀ ਬਾਰਿਸ਼ ਕਾਰਨ ਸੂਬੇ ਭਰ ਵਿੱਚ ਕਿਸਾਨਾਂ ਦੀਆਂ ਕਣਕ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਹੀ ਵਿਧਾਇਕਾਂ ਨੂੰ ਆਪਣੇ ਹਲਕਿਆਂ ਵਿੱਚ ਖ਼ਰਾਬ ਹੋਈਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਰਿਪੋਰਟ ਛੇਤੀ ਹੀ 6-7 ਦਿਨਾਂ ਵਿੱਚ ਜਮ੍ਹਾਂ ਕਰਵਾਉਣ ਲਈ ਕਿਹਾ ਹੈ |
ਇਸ ਸੰਬੰਧ ਵਿੱਚ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੁਪਹਿਰ 2:00 ਵਜੇ ਪਿੰਡ ਤੰਗੋਰੀ, ਤਹਿਸੀਲ ਮੋਹਾਲੀ ਵਿਖੇ ਖ਼ਰਾਬ ਹੋਈਆਂ ਫਸਲਾਂ ਦੀ ਚੱਲ ਰਹੀ ਗਿਰਦਾਵਰੀ ਦੇ ਸਬੰਧ ਵਿੱਚ ਜਾਣਗੇ। ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਵਿਸ਼ਾਖੀ ਤੱਕ ਦਿੱਤਾ ਜਾਵੇਗਾ | ਅੱਜ ਸਾਰੇ ਹੀ ਵਿਧਾਇਕ ਅਫ਼ਸਰਾਂ ਨਾਲ ਆਪਣੇ ਹਲਕੇ ਦੇ ਪਿੰਡਾਂ ਦਾ ਦੌਰਾ ਕਰਨਗੇ ਅਤੇ ਖ਼ਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲੈਣਗੇ |