ਚੰਡੀਗੜ੍ਹ 11ਅਗਸਤ 2022: ਚੀਨ ਦੀ ਅਲੀਬਾਬਾ (Alibaba) ਗਰੁੱਪ ਹੋਲਡਿੰਗ ਈ-ਕਾਮਰਸ ਕੰਪਨੀ ਨੇ ਤਿੰਨ ਮਹੀਨਿਆਂ ‘ਚ ਕਰੀਬ 10,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਕ ਰਿਪੋਰਟ ਦੇ ਮੁਤਾਬਕ ਜੂਨ ਦੀ ਕਮਾਈ ‘ਚ 50 ਫੀਸਦੀ ਦੀ ਕਮੀ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਵਿਕਰੀ ‘ਚ ਗਿਰਾਵਟ ਤੋਂ ਬਾਅਦ ਖਰਚੇ ਨੂੰ ਘੱਟ ਕਰਨ ਦੀ ਕੰਪਨੀ ਨੇ ਇਹ ਕਦਮ ਚੁੱਕਿਆ ਹੈ ।
ਦੇਸ਼ ਦੀ ਸੁਸਤ ਹੋ ਰਹੀ ਅਰਥਵਿਵਸਥਾ ਦੀ ਰਫਤਾਰ ਦਾ ਅਸਰ ਕੰਪਨੀ ‘ਤੇ ਵੀ ਪਿਆ ਹੈ। ਕੰਪਨੀ ਨੇ ਜੂਨ ਤਿਮਾਹੀ ਵਿੱਚ 9,241 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਰਿਪੋਰਟਾਂ ਦੇ ਅਨੁਸਾਰ, ਕੰਪਨੀ ਕੋਲ ਹੁਣ ਕੁੱਲ 245,700 ਕਰਮਚਾਰੀ ਹਨ। ਅਲੀਬਾਬਾ (Alibaba) ਦੀ ਸਥਾਪਨਾ 1999 ਵਿੱਚ ਕੀਤੀ ਗਈ ਸੀ। ਜਦੋਂ ਤੋਂ ਜੈਕ ਮਾ ਨੇ 2015 ਵਿੱਚ ਇਸ ਕੰਪਨੀ ਦਾ ਸੀਈਓ ਅਹੁਦਾ ਡੈਨੀਅਲ ਝਾਂਗ ਨੂੰ ਸੌਂਪਿਆ ਹੈ, ਉਦੋਂ ਤੋਂ ਕੰਪਨੀ ਕਈ ਵੱਡੇ ਬਦਲਾਅ ਦੇ ਦੌਰ ਵਿੱਚੋਂ ਲੰਘ ਰਹੀ ਹੈ।