July 7, 2024 10:00 am
Alex Wilson

ਸਵਿਟਜ਼ਰਲੈਂਡ ਦੇ ਦੌੜਾਕ ਅਲੈਕਸ ਵਿਲਸਨ ‘ਤੇ ਚਾਰ ਸਾਲ ਦੀ ਲਗਾਈ ਪਾਬੰਦੀ

ਚੰਡੀਗੜ੍ਹ 29 ਜੂਨ 2022: ਸਵਿਟਜ਼ਰਲੈਂਡ ਦੌੜਾਕ ਅਲੈਕਸ ਵਿਲਸਨ (Alex Wilson) ‘ਤੇ ਐਨਾਬੋਲਿਕ ਸਟੀਰੌਇਡ ਦੀ ਵਰਤੋਂ ਕਰਨ ਲਈ ਮੰਗਲਵਾਰ ਨੂੰ ਚਾਰ ਸਾਲ ਲਈ ਪਾਬੰਦੀ ਲਗਾਈ ਗਈ ਸੀ। ਸਵਿਟਜ਼ਰਲੈਂਡ ਦੇ ਐਂਟੀ ਡੋਪਿੰਗ ਟ੍ਰਿਬਿਊਨਲ ਨੇ ਫੈਸਲਾ ਸੁਣਾਇਆ ਕਿ ਉਸਨੇ ਜਾਣਬੁੱਝ ਕੇ ਐਨਾਬੋਲਿਕ ਸਟੀਰੌਇਡ ਦੀ ਵਰਤੋਂ ਕੀਤੀ ਸੀ। 31 ਸਾਲਾ ਅਲੈਕਸ ‘ਤੇ ਇਹ ਪਾਬੰਦੀ ਅਪ੍ਰੈਲ 2025 ਤੱਕ ਲਾਗੂ ਰਹੇਗੀ। ਉਹ ਫੈਸਲੇ ਦੇ ਖਿਲਾਫ CAS ਵਿੱਚ ਅਪੀਲ ਕਰ ਸਕਦਾ ਹੈ।

ਇਹ ਮੁੱਦਾ ਪਿਛਲੇ ਸਾਲ ਟੋਕੀਓ ਓਲੰਪਿਕ ਦੇ ਸਮੇਂ ਉੱਠਿਆ ਸੀ ਜਦੋਂ ਖੇਡ ਲਈ ਆਰਬਿਟਰੇਸ਼ਨ ਕੋਰਟ ਦੇ ਜੱਜਾਂ ਨੇ ਵਿਲਸਨ ਦੀ ਅਸਥਾਈ ਮੁਅੱਤਲੀ ਨੂੰ ਪਲਟ ਦਿੱਤਾ ਸੀ। ਉਸ ਨੇ ਪੁਰਸ਼ਾਂ ਦੀ 100 ਅਤੇ 200 ਮੀਟਰ ਦੌੜ ਵਿੱਚ ਹਿੱਸਾ ਲੈਣਾ ਸੀ। ਵਿਲਸਨ ਨੇ 2018 ਯੂਰਪੀਅਨ ਚੈਂਪੀਅਨਸ਼ਿਪ ਵਿੱਚ 200 ਮੀਟਰ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ । 2021 ਵਿੱਚ ਟੈਸਟ ਕੀਤੇ ਗਏ ਨਮੂਨਿਆਂ ‘ਚ ਸਟੀਰੌਇਡ ਟਰੇਨਬੋਲੋਨ ਦੀ ਪੁਸ਼ਟੀ ਹੋਈ ਹੈ ।