Site icon TheUnmute.com

Alert: ਜੇਕਰ ਤੁਸੀਂ ਵੀ ਰਾਤ ਨੂੰ ਨਿਕਲਦੇ ਹੋ ਘਰੋਂ ਬਾਹਰ, ਤਾਂ ਹੋ ਜਾਉ ਸਾਵਧਾਨ, ਪੁਲਿਸ ਨੇ ਲਗਾਉਣੇ ਸ਼ੁਰੂ ਕਰਤੇ ਨਾਕੇ

ਰਿਪੋਰਟਰ ਵਿੱਕੀ ਮਲਿਕ, 17 ਦਸੰਬਰ 2024: ਦੇਰ ਰਾਤ ਘਰੋਂ ਬਾਹਰ (homes late at night) ਨਿਕਲਣ ਜਾਂ ਬਿਨਾਂ ਕੰਮ ਘੁੰਮਣ ਵਾਲਿਆਂ ਨੂੰ ਪੁਲਿਸ ਦੀ ਪੁੱਛਗਿੱਛ (inquary) ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਦੱਸ ਦੇਈਏ ਕਿ ਹੁਣ ਸ਼ਰਾਰਤੀ ਅਨਸਰਾਂ ਅਤੇ ਹੁੱਲੜਬਾਜਾ ਤੇ ਨਜ਼ਰ ਰੱਖਣ ਲਈ ਧਾਰੀਵਾਲ (Dhariwal police) ਪੁਲਿਸ ਨੇ ਰਾਤ ਦੇ ਨਾਕੇ ਲਗਾਣੇ ਸ਼ੁਰੂ ਕਰ ਦਿੱਤੇ ਹਨ।

ਕ੍ਰਿਸਮਿਸ ਤੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਬੀਤੀ ਰਾਤ ਧਾਰੀਵਾਲ ਪੁਲਿਸ ਵੱਲੋਂ ਦੇਰ ਰਾਤ 10 ਵਜੇ ਦੇ ਕਰੀਬ ਵਿਸ਼ੇਸ਼ ਨਾਕਾਬੰਦੀ ਕਰਕੇ ਚੈਕਿੰਗ ਅਭਿਆਨ ਸ਼ੁਰੂ ਕੀਤਾ ਗਿਆ। ਐਸ.ਐਚ.ਓ ਇੰਸਪੈਕਟਰ ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਐਸਐਸਪੀ ਸਾਹਿਬ ਦੀ ਹਿਦਾਇਤਾਂ ਤੇ ਉਹਨਾਂ ਵੱਲੋਂ ਕ੍ਰਿਸਮਸ ਦੇ ਤਿਉਹਾਰ ਅਤੇ ਨਵੇਂ ਸਾਲ ਨੂੰ ਲੈ ਕੇ ਰਾਤ ਦੇ ਸਮੇਂ ਵਿਸ਼ੇਸ਼ ਚੈਕਿੰਗ ਅਭਿਆਨ ਸ਼ੁਰੂ ਕੀਤੇ ਗਏ।

ਪੁਲਿਸ ਸਟੇਸ਼ਨ ਧਾਰੀਵਾਲ ਦੀ ਹੱਦ ਵਿੱਚ ਮਸੀਹ ਭਾਈਚਾਰੇ ਦੀ ਆਬਾਦੀ ਬਹੁਤ ਜਿਆਦਾ ਹੈ ਅਤੇ ਕ੍ਰਿਸਮਸ ਨੂੰ ਲੈ ਕੇ ਵੱਖ-ਵੱਖ ਪਿੰਡਾਂ ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਮਸੀਹ ਭਾਈਚਾਰੇ ਵੱਲੋਂ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਇਸ ਦੇ ਇਲਾਵਾ ਉਹਨਾਂ ਨੇ ਕਿਹਾ ਕਿ 20 ਤਰੀਕ ਨੂੰ ਜੋ ਸ਼ਹਿਰ ਧਾਰੀਵਾਲ ਦੇ ਵਿੱਚ ਮਸੀਹ ਭਾਈਚਾਰੇ ਵੱਲੋਂ ਇੱਕ ਵੱਡੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਸ ਨੂੰ ਲੈ ਕੇ ਵੀ ਉਹਨਾਂ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ।

ਇਸ ਮੌਕੇ ਤੇ ਐਸਐਚਓ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਰਦੀ ਦੇ ਮੌਸਮ ਦੇ ਵਿੱਚ ਜਦੋਂ ਧੁੰਦ ਵੀ ਬਹੁਤ ਪੈ ਰਹੀ ਹੈ ਤਾਂ ਲੋਕ ਵੀ ਬਿਨਾਂ ਕੰਮ ਤੋਂ ਇਧਰ ਉਧਰ ਨਾ ਘੁੰਮਣ ਅਤੇ ਆਪਣੀਆਂ ਗੱਡੀਆਂ ਦੇ ਕਾਗਜ਼ ਪੂਰੇ ਰੱਖਣ।

read more: ਪੁਲਿਸ ਅਤੇ ਸਪੈਸ਼ਲ ਬ੍ਰਾਂਚ ਗੁਰਦਾਸਪੁਰ ਦੀ ਟੀਮ ਨੇ ਵਾਹਨਾਂ ਦੀ ਕੀਤੀ ਚੈਕਿੰਗ

Exit mobile version