July 7, 2024 11:16 am
Akasa Air

ਬੈਂਗਲੁਰੂ ਜਾ ਰਿਹਾ ਅਕਾਸਾ ਏਅਰ ਦਾ ਜਹਾਜ਼ ਪੰਛੀ ਦੀ ਟੱਕਰ ਕਾਰਨ ਮੁੰਬਈ ਪਰਤਿਆ ਵਾਪਸ

ਚੰਡੀਗੜ੍ਹ 15 ਅਕਤੂਬਰ 2022: ਬੈਂਗਲੁਰੂ ਜਾ ਰਿਹਾ ਅਕਾਸਾ ਏਅਰ (Akasa Air) ਦਾ ਜਹਾਜ਼ ਪੰਛੀ ਦੀ ਟੱਕਰ ਕਾਰਨ ਮੁੰਬਈ ਹਵਾਈ ਅੱਡੇ ‘ਤੇ ਵਾਪਸ ਪਰਤ ਗਿਆ। ਦੱਸਿਆ ਜਾ ਰਿਹਾ ਹੈ ਕਿ ਬਦਬੂ ਜਹਾਜ਼ ‘ਚ ਪੰਛੀ ਦੇ ਟਕਰਾਉਣ ਕਾਰਨ ਆ ਰਹੀ ਸੀ। ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਦੇ ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ ਮੁੰਬਈ ਤੋਂ ਬੈਂਗਲੁਰੂ ਜਾ ਰਹੀ ਅਕਾਸਾ ਏਅਰ ਦੀ ਉਡਾਣ AKJ1103 ਦਾ ਸੰਚਾਲਨ VT-YAE ਸੀ, ਕੈਬਿਨ ‘ਚ ਸੜਨ ਦੀ ਬਦਬੂ ਆਉਣ ਕਾਰਨ ਜਹਾਜ਼ ਰਸਤੇ ਤੋਂ ਵਾਪਸ ਪਰਤਣਾ ਪਿਆ ।ਡੀਜੀਸੀਏ ਅਧਿਕਾਰੀ ਨੇ ਕਿਹਾ ਕਿ ਜਹਾਜ਼ ਦੇ ਉਤਰਨ ਤੋਂ ਬਾਅਦ ਕੀਤੀ ਜਾਂਚ ਦੌਰਾਨ ਜਹਾਜ਼ ਦੇ ਇੰਜਣ ਨੰਬਰ 1 ‘ਤੇ ਪੰਛੀਆਂ ਦੇ ਅਵਸ਼ੇਸ਼ ਮਿਲੇ ਹਨ। ਉਨ੍ਹਾਂ ਕਿਹਾ ਪੰਛੀਆਂ ਦੇ ਟਕਰਾਉਣ ਕਾਰਨ ਸੜਨ ਦੀ ਬਦਬੂ ਆ ਰਹੀ ਸੀ।