July 7, 2024 1:30 pm
Harcharan Singh Bains

ਅਕਾਲੀ ਆਗੂ ਹਰਚਰਨ ਸਿੰਘ ਬੈਂਸ ਨੇ ਲਾਠੀਚਾਰਜ ਨੂੰ ਲੈ ਕੇ ਕੀਤਾ ਟਵੀਟ

ਚੰਡੀਗੜ੍ਹ 29 ਮਾਰਚ 2022: ਅਕਾਲੀ ਆਗੂ ਹਰਚਰਨ ਸਿੰਘ ਬੈਂਸ (Harcharan Singh Bains) ਵਲੋਂ ਮੁਕਤਸਰ ‘ਚ ਬੀਤੇ ਰਾਤ ਹੋਏ ਲਾਠੀਚਾਰਜ ਨੂੰ ਲੈ ਕੇ ਟਵੀਟ ਕਰਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਬੇਸ਼ੱਕ ਦਿਖਾਏ ਲਈ ਹੀ ਸਹੀ ਪਰ ਕੋਈ ਝੂਠੀ ਕਾਰਵਾਈ ਕਰ ਦਿਓ ਜ਼ਾਲਮ ਪੁਲਸ ਅਫ਼ਸਰਾਂ ਦੇ ਖ਼ਿਲਾਫ਼।

Harcharan Singh Bains

ਜਿਕਰਯੋਗ ਹੈ ਕਿ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਈ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ’ਚ ਲੰਬੀ ਦੇ ਨਾਇਬ ਤਹਿਸੀਲਦਾਰ ਅਰਜਿੰਦਰ ਸਿੰਘ ਸਮੇਤ ਹੋਰ ਸਟਾਫ ਨੂੰ ਦਫ਼ਤਰ ‘ਚ ਸ਼ਾਮ ਨੂੰ ਬੰਧਕ ਬਣਾ ਲਿਆ ਗਿਆ। ਇਸ ਲਈ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ। ਲਾਠੀਚਾਰਜ ਕਰ ਕੇ ਕਿਸਾਨਾਂ ਨੂੰ ਖਦੇੜਨ ਤੋਂ ਬਾਅਦ ਨਾਇਬ ਤਹਿਸੀਲਦਾਰ ਸਮੇਤ ਹੋਰ ਸਟਾਫ ਬਾਹਰ ਆ ਸਕਿਆ। ਉਧਰ ਪੁਲਿਸ ਦੇ ਲਾਠੀਚਾਰਜ ਵਿਚ ਸੱਤ ਕਿਸਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਲੰਬੀ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।