July 4, 2024 9:44 pm

ਅਕਾਲੀ ਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ ਚੱਲੀ ਗੋਲੀ, ਹਰਸਿਮਰਤ ਬਾਦਲ ਪਹੁੰਚੀ SSP ਦਫਤਰ

ਫਿਰੋਜ਼ਪੁਰ 10 ਨਵੰਬਰ 2021; ਫਿਰੋਜ਼ਪੁਰ ਵਿਚ ਅਕਾਲੀ ਦਲ ਦੇ ਉਮੀਦਵਾਰ ‘ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਵਰਕਰ ਵਰਦੇਵ ਸਿੰਘ ਨੋਨੀ ਮਾਨ ‘ਤੇ ਫਾਇਰਿੰਗ ਕੀਤੀ ਗਈ ਹੈ ਪਰ ਉਹ ਫਾਇਰਿੰਗ ਦੌਰਾਨ ਬਾਲ-ਬਾਲ ਬਚ ਗਈ, ਇਸ ਮਾਮਲੇ ਨੂੰ ਲੈ ਕੇ ਹਰਸਿਮਰਤ ਬਾਦਲ ਐੱਸ.ਐੱਸ.ਪੀ. ਪਹੁੰਚੇ ਹਨ, ਦੱਸਦਈਏ ਕਿ ਹਰਦੇਵ ਸਿੰਘ ਗੁਰੂਹਰਸਹਾਏ ਤੋਂ ਵਿਧਾਇਕ ਹੈ,
ਦੱਸਦਈਏ ਕਿ ਫਿਰੋਜ਼ਪੁਰ ਵਿਚ ਜ਼ਬਰਦਸਤ ਹੰਗਾਮਾ ਹੋਇਆ ਸੀ, ਜਿਸ ਦੌਰਾਨ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਫਿਰੋਜ਼ਪੁਰ ਵਿਚ ਕਾਂਗਰਸ ਵਰਕਰਾਂ ਵਲੋਂ ਕਾਲੀਆਂ ਝੰਡੀਆਂ ਦਿਖਾ ਕੇ ਰੌਸ-ਪ੍ਰਦਸ਼ਨ ਕੀਤਾ ਸੀ, ਇਸ ਮੌਕੇ ਕਾਂਗਰਸ ਤੇ ਅਕਾਲੀ ਵਰਕਰ ਆਹਮੋ-ਸਾਹਮਣੇ ਖੜੇ ਹੋ ਗਈ, ਸਥਿਤੀ ਇਨ੍ਹੀ ਤਨਾਅਪੂਰਨ ਹੋ ਗਈ ਸੀ ਕਿ ਪੁਲਸ ਵਲੋਂ ਇਸ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ,