July 3, 2024 3:50 am
Akali-BSP

Sukhbir Singh Badal:ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਕੰਮ ਕਰੇਗੀ ਅਕਾਲੀ-ਬਸਪਾ ਸਰਕਾਰ

ਚੰਡੀਗੜ੍ਹ 3 ਦਸੰਬਰ 2021: ਸ਼੍ਰੋਮਣੀ ਅਕਾਲੀ ਦਲ (Shiromani Akali Dal)ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal)ਪੰਜਾਬ ਸਭਾ ਚੋਣਾਂ ਲਾਏ ਲਗਾਤਾਰ ਮੀਟਿੰਗ ਤੇ ਪ੍ਰਚਾਰ ਕਰ ਰਹੇ ਹਨ ,ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮਦੇਨਜ਼ਰ ਕਿਹਾ ਕਿ ਪੰਜਾਬ ਦੀ ਅਗਲੀ ਅਕਾਲੀ – ਬਸਪਾ ਸਰਕਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਕੰਮ ਕਰੇਗੀ। ਅੱਜ ਉਨ੍ਹਾਂ ਨੇ ਅਪਣੇ ਫੇਸਬੁੱਕ ਤੇ ਇਕ ਤਸਵੀਰ ਸੰਜਖੀ ਕਰਦਿਆਂ ਲਿਖਿਆ ਹੈ ਕਿਸ. ਪ੍ਰਕਾਸ਼ ਸਿੰਘ ਬਾਦਲ (Mr. Parkash Singh Badal)ਜੀ ਦੇ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਸਮਰਪਣ ਤੇ ਦ੍ਰਿੜ੍ਹਤਾ ਨੇ ਸਦਾ ਸਾਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਅਗਲੀ ਅਕਾਲੀ-ਬਸਪਾ ਸਰਕਾਰ ਪੰਜਾਬੀਆਂ ਲਈ ਵਚਨਬੱਧਤਾ ਨਾਲ ਕੰਮ ਕਰੇਗੀ, ਅਤੇ ਹਮੇਸ਼ਾ ਪਹਿਲੀ ਤਰਜੀਹ ਪੰਜਾਬ ਨੂੰ ਦੇਵੇਗੀ।

ਤੁਹਾਨੂੰ ਦਸ ਦਈਏ ਕਿ ਕੁੱਝ ਦਿਨ ਪਹਿਲਾਂ ਸੁਖਬੀਰ ਬਾਦਲ (Sukhbir Singh Badal)ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਖੁਦ 2022 ਚੋਣਾਂ ਲਈ ਅਕਾਲੀ ਦਲ ਦਾ ਮੁੱਖ ਮੰਤਰੀ ਦਾ ਚਿਹਰਾ ਹੋਣਗੇ । ਪੰਜ ਬਾਰ ਮੁਖਮੰਤਰੀ ਬਣੇ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਹੀ ਅਸਲ ਵਿੱਚ ਜਨਤਾ ਦੇ ਮੁੱਖ ਮੰਤਰੀ ਰਹੇ ਸਨ ਜੋ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਾਤਾਰ ਵਿਚਰਦੇ ਰਹੇ ਹਨ। ਚੰਨੀ ਅਤੇ ਕੇਜਰੀਵਾਲ ਪੈਰਾਸ਼ੂਟ ਮੁੱਖ ਮੰਤਰੀ ਹਨ। ਪੰਜਾਬ ਦੀ ਜਨਤਾ ਨੂੰ ਉਹ ਮੁੱਖ ਮੰਤਰੀ ਚਾਹੀਦਾ ਹੈ ਜੋ ਪੰਜਾਬ ਦੇ ਮੁੱਦਿਆਂ ਤੇ ਆਪ ਫੈਸਲਾ ਲੈ ਸਕਦਾ ਹੋਵੇ।