July 5, 2024 7:54 pm
Ferozepur

ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਦੇ ਖੇਤ ‘ਚੋਂ ਮਿਲੀ AK-47, ਬੀਐੱਸਐੱਫ ਨੇ ਸ਼ੁਰੂ ਕੀਤੀ ਤਲਾਸ਼ੀ ਮੁਹਿੰਮ

ਫਿਰੋਜ਼ਪੁਰ 28 ਸਤੰਬਰ 2022: ਭਾਰਤ-ਪਾਕਿਸਤਾਨ ਸਰਹੱਦ ‘ਤੇ ਅਕਸਰ ਹੋ ਨਸ਼ੀਲੇ ਪਦਾਰਥ ਤੇ ਹਥਿਆਰ ਬਰਾਮਦ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ | ਇਦੇ ਨਾਲ ਹੀ ਅੱਜ ਫਿਰੋਜ਼ਪੁਰ (Ferozepur) ਦੇ ਨੇੜਲੇ ਪਿੰਡ ਆਰਿਫ਼ ਕੇ ਦੇ ਨੇੜੇ ਖੇਤਾਂ ‘ਚ ਇੱਕ ਚਿੱਟੇ ਰੰਗ ਦਾ ਪੈਕਟ ਬਰਾਮਦ ਹੋਇਆ ਹੈ ਜਿਸ ‘ਚ ਹਥਿਆਰ ਅਤੇ ਮੈਗਜ਼ੀਨ ਸਨ | ਦੱਸਿਆ ਜਾ ਰਿਹਾ ਹੈ ਕਿ ਇਹ ਡਰੋਨ ਰਾਹੀਂ ਸੁੱਟਿਆ ਗਿਆ ਹੈ, ਜਿਸ ਦੀ ਸੂਚਨਾ ਖੇਤ ਮਜ਼ਦੂਰ ਨੇ ਆਪਣੇ ਮਾਲਕ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਅਤੇ ਬੀ.ਐੱਸ.ਐੱਫ. ਨੂੰ ਸੂਚਿਤ ਕੀਤਾ ਗਿਆ |

ਇਸਦੇ ਨਾਲ ਹੀ ਇਲਾਕੇ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰਦਾ ਦਿੱਤੀ ਹੈ | ਜਿਸ ਕਾਰਨ ਇਲਾਕੇ ‘ਚ ਤਲਾਸ਼ੀ ਲਈ ਗਈ। ਪੁਲਿਸ ਨੇ ਚਿੱਟੇ ਰੰਗ ਦੇ ਇੱਕ ਵੱਡੇ ਪੈਕਟ ਨੂੰ ਕਬਜ਼ੇ ਵਿੱਚ ਲੈ ਲਿਆ, ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਹਥਿਆਰ ਅਤੇ ਮੈਗਜ਼ੀਨ ਸਨ। ਇਸ ਸੰਬੰਧੀ ਪਿੰਡ ਦੇ ਸਰਪੰਚ ਜੁਝਾਰ ਸਿੰਘ ਨੇ ਦੱਸਿਆ ਕਿ ਇਹ ਕੁਲਦੀਪ ਸਿੰਘ ਦੀ ਜ਼ਮੀਨ ਹੈ ਅਤੇ ਉਹ ਖੇਤਾਂ ਵਿੱਚ ਸਪਰੇਅ ਕਰਵਾ ਰਿਹਾ ਸੀ ਕਿ ਇੱਕ ਸ਼ੱਕੀ ਚੀਜ਼ ਪਈ ਮਿਲੀ, ਜਿਸ ਵਿੱਚ ਏ.ਕੇ.47 ਸੀ |