TheUnmute.com

ਅਜੀਤ ਡੋਭਾਲ ਦੀ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ, ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ

ਚੰਡੀਗੜ੍ਹ, 09 ਫਰਵਰੀ 2023: ਰੂਸ ਵਿਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ (Ajit Doval) ਨੇ ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਵੀਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਰੂਸ ਵਿੱਚ ਭਾਰਤੀ ਦੂਤਾਵਾਸ ਨੇ ਇਸ ਦੀ ਜਾਣਕਾਰੀ ਦਿੱਤੀ। ਡੋਭਾਲ ਅਫਗਾਨਿਸਤਾਨ ‘ਤੇ ਬਹੁ-ਪੱਖੀ ਸੁਰੱਖਿਆ ‘ਤੇ ਬੈਠਕ ‘ਚ ਸ਼ਾਮਲ ਹੋਣ ਲਈ ਮਾਸਕੋ ਪਹੁੰਚੇ ਹਨ।

ਰੂਸ ਵਿੱਚ ਭਾਰਤੀ ਦੂਤਘਰ ਵੱਲੋਂ ਦੱਸਿਆ ਗਿਆ ਕਿ ਐਨਐਸਏ ਅਜੀਤ ਡੋਵਾਲ ਨੇ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਦੌਰਾਨ ਦੁਵੱਲੇ ਅਤੇ ਖੇਤਰੀ ਮੁੱਦਿਆਂ ’ਤੇ ਵਿਆਪਕ ਚਰਚਾ ਕੀਤੀ ਹੈ। ਭਾਰਤ-ਰੂਸ ਰਣਨੀਤਕ ਭਾਈਵਾਲੀ ਨੂੰ ਲਾਗੂ ਕਰਨ ਲਈ ਕੰਮ ਕਰਨਾ ਜਾਰੀ ਰੱਖਣ ਲਈ ਵੀ ਸਹਿਮਤੀ ਬਣੀ।

Image

ਬੁੱਧਵਾਰ ਨੂੰ ਅਫਗਾਨਿਸਤਾਨ ‘ਤੇ ਸੁਰੱਖਿਆ ਪਰਿਸ਼ਦ/ਐੱਨਐੱਸਏ ਦੇ ਸਕੱਤਰਾਂ ਦੀ ਪੰਜਵੀਂ ਬੈਠਕ ‘ਚ ਬੋਲਦੇ ਹੋਏ, ਐੱਨਐੱਸਏ ਅਜੀਤ ਡੋਭਾਲ ਨੇ ਕਿਹਾ ਕਿ ਅਫਗਾਨਿਸਤਾਨ ਦੇ ਲੋਕਾਂ ਦੀ ਭਲਾਈ ਅਤੇ ਮਾਨਵਤਾਵਾਦੀ ਲੋੜਾਂ ਭਾਰਤ ਦੀ ਪ੍ਰਮੁੱਖ ਤਰਜੀਹ ਹੈ। ਡੋਭਾਲ ਨੇ ਕਿਹਾ ਕਿ ਅੱਤਵਾਦ ਖੇਤਰ ਲਈ ਵੱਡਾ ਖ਼ਤਰਾ ਬਣ ਗਿਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਦਾਏਸ਼ ਵਰਗੇ ਅੱਤਵਾਦੀ ਸੰਗਠਨਾਂ ਦਾ ਮੁਕਾਬਲਾ ਕਰਨ ਲਈ ਮੈਂਬਰ ਦੇਸ਼ਾਂ ਦਰਮਿਆਨ ਡੂੰਘੇ ਖੁਫੀਆ ਅਤੇ ਸੁਰੱਖਿਆ ਸਹਿਯੋਗ ਦੀ ਲੋੜ ਹੈ।

ਉਨ੍ਹਾਂ (Ajit Doval) ਅੱਗੇ ਕਿਹਾ ਕਿ ‘ਅਫਗਾਨਿਸਤਾਨ ਇੱਕ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਭਾਰਤ ਕਦੇ ਵੀ ਅਫਗਾਨ ਲੋਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਦੇ ਸਮੇਂ ਨਹੀਂ ਛੱਡੇਗਾ। ਭਾਰਤ ਨੇ ਅਫਗਾਨਿਸਤਾਨ ਨੂੰ 40,000 ਮੀਟ੍ਰਿਕ ਟਨ ਕਣਕ, 60 ਟਨ ਦਵਾਈਆਂ, 5 ਲੱਖ ਕੋਵਿਡ ਵੈਕਸੀਨ ਭੇਜ ਕੇ ਸੰਕਟ ਦੇ ਸਮੇਂ ਵਿੱਚ ਮਦਦ ਕੀਤੀ ਹੈ।

Exit mobile version