July 7, 2024 7:55 pm
Birmingham Commonwealth Games

CWC: ਅਜੈ ਸਿੰਘ ਨੇ ਜਿੱਤਿਆ ਸੋਨ ਤਗਮਾ, ਬਰਮਿੰਘਮ 2022 ਲਈ ਕੀਤਾ ਕੁਆਲੀਫਾਈ

ਚੰਡੀਗੜ੍ਹ 15 ਦਸੰਬਰ 2021: ਅਜੈ ਸਿੰਘ (Ajay Singh) ਨੇ ਇੱਥੇ ਕਾਮਨਵੈਲਥ ਵੇਟਲਿਫਟਿੰਗ ਚੈਂਪੀਅਨਸ਼ਿਪ (Commonwealth Weightlifting Championship) ਵਿੱਚ ਪੁਰਸ਼ਾਂ ਦੇ 81 ਕਿਲੋਗ੍ਰਾਮ ਵਰਗ ਵਿੱਚ ਜਿੱਤ ਦਰਜ ਕਰਕੇ ਭਾਰਤ ਨੂੰ ਤੀਜਾ ਸੋਨ ਤਗ਼ਮਾ (Gold Medal) ਦਿਵਾਇਆ।ਸਿੰਘ ਨੇ ਐਤਵਾਰ ਰਾਤ ਨੂੰ ਕੁੱਲ 322 ਕਿਲੋਗ੍ਰਾਮ ਭਾਰ ਚੁੱਕਿਆ ਅਤੇ ਸਨੈਚ (147 ਕਿਲੋ) ਵਿੱਚ ਰਾਸ਼ਟਰੀ ਰਿਕਾਰਡ ਵੀ ਬਣਾਇਆ।ਇਸਦੇ ਨਾਲ ਹੀ ਉਨ੍ਹਾਂ ਨੇ ਅਗਲੇ ਸਾਲ ਬਰਮਿੰਘਮ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਸਿੱਧੇ ਕੁਆਲੀਫਾਈ ਕਰਨ ਵਾਲਾ ਤੀਜਾ ਭਾਰਤੀ ਵੇਟਲਿਫਟਰ ਬਣ ਗਿਆ।ਜੇਰੇਮੀ ਲਾਲਰਿਨੁੰਗਾ (67 ਕਿਲੋਗ੍ਰਾਮ) ਅਤੇ ਅਚਿੰਤਾ ਸ਼ੂਲੀ (73 ਕਿਲੋਗ੍ਰਾਮ) ਪਹਿਲਾਂ ਹੀ ਆਪਣੇ-ਆਪਣੇ ਮੁਕਾਬਲਿਆਂ ਵਿੱਚ ਸੋਨ ਤਗਮੇ ਜਿੱਤ ਕੇ 2022 ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਕਰ ਚੁੱਕੇ ਹਨ।

ਇਸ ਚੈਂਪੀਅਨਸ਼ਿਪ ਦੇ ਆਲ-ਵਾਈਟ ਵਰਗ ਵਿੱਚ ਗੋਲਡ ਜੇਤੂ 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ (Birmingham Commonwealth Games) ਲਈ ਸਿੱਧੇ ਕੁਆਲੀਫਾਈ ਕਰ ਸਕਦੇ ਹਨ, ਜਦਕਿ ਬਾਕੀ ਰੈਂਕਿੰਗ ਰਾਹੀਂ ਖੇਡਾਂ ਵਿੱਚ ਥਾਂ ਬਣਾ ਸਕਦੇ ਹਨ।ਔਰਤਾਂ ਦੇ 71 ਕਿਲੋਗ੍ਰਾਮ ਵਰਗ ਵਿੱਚ ਹਰਜਿੰਦਰ ਕੌਰ ਅਤੇ ਲਾਲ ਛੰਹਮੀ (Lalchhanhimi) ਨੇ ਸੋਮਵਾਰ ਨੂੰ ਕ੍ਰਮਵਾਰ 211 ਕਿਲੋ (90 121) ਅਤੇ 209 ਕਿਲੋ (90 119) ਦੀ ਕੁੱਲ ਲਿਫਟ ਨਾਲ ਚਾਂਦੀ ਅਤੇ ਕਾਂਸੀ ਦਾ ਤਗ਼ਮਾ ਜਿੱਤਿਆ।ਪੋਪੀ ਹਜ਼ਾਰਿਕਾ ਨੇ ਵੀ ਔਰਤਾਂ ਦੇ 59 ਕਿਲੋਗ੍ਰਾਮ ਵਿੱਚ ਕੁੱਲ 189 ਕਿਲੋ (84 105) ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ।