Site icon TheUnmute.com

ਏਅਰਟੈੱਲ ਨੇ ਭਾਰਤ ‘ਚ ਸੈਟੇਲਾਈਟ ਬ੍ਰਾਡਬੈੰਡ ਸੇਵਾ ਦੇਣ ਲਈ ਕੀਤੀ ਵੱਡੀ ਡੀਲ

airtel

ਚੰਡੀਗੜ੍ਹ 20 ਜਨਵਰੀ 2022: ਦੁਨੀਆ ਦਾ ਸਭ ਤੋਂ ਅਮੀਰ ਸ਼ਖ਼ਸ ਅਤੇ ਟੈਸਲਾ ਤੇ ਸਪੇਸ ਐਕਸ ਦੇ ਮਾਲਿਕ ਏਲਨ ਮਸਕ ਭਾਰਤ ’ਚ ਆਪਣੀ ਸੈਟੇਲਾਈਟ ਬ੍ਰਾਡਬੈੰਡ (satellite broadband) ਸੇਵਾ ਸ਼ੁਰੂ ਕਰਨ ਬਣਾਈ ਸੀ, ਪਰ ਕੁਝ ਮੁਸਕਲਾਂ ਦੇ ਚਲਦੇ ਇਹ ਸੰਭਵ ਨਹੀਂ ਹੋ ਸਕਿਆ| ਇਸ ਦੌਰਾਨ ਸੈਟੇਲਾਈਟ ਸੇਵਾ ਮੁਹੱਈਆ ਕਰਵਾਉਣ ਲਈ ਭਾਰਤੀ ਏਅਰਟੈੱਲ (Airtel) ਨੇ ਸੈਟੇਲਾਈਟ ਸੇਵਾ ਦੇਣ ਵਾਲੀ ਹਿਊਜੇਜ਼ ਨੈੱਟਵਰਕ ਸਿਸਟਮਸ ਵਿਚਾਲੇ ਇਕ ਕਰਾਰ ਹੋਇਆ ਹੈ।

ਜ਼ਿਕਰਯੋਗ ਹੈ ਕਿ ਇਸ ਵੱਡੇ ਕਰਾਰ ਤਹਿਤ ਭਾਰਤ ’ਚ ਸੈਟੇਲਾਈਟ ਬ੍ਰਾਡਬੈਂਡ ਸੇਵਾ ਪ੍ਰਧਾਨ ਕਰਨ ਲਈ ਦੋਵਾਂ ਕੰਪਨੀਆਂ ਵਿਚਾਲੇ ਇਹ 6 ਸਾਲਾਂ ਦਾ ਸਮਝੌਤਾ ਕੀਤਾ ਗਿਆ ਹੈ। ਭਾਰਤੀ ਏਅਰਟੈੱਲ (airtel) ਦਾ ਜਵਾਇੰਟ ਵੈਂਚਰ ‘ਹਿਊਜੇਜ਼ ਕਮਿਊਨੀਕੇਸ਼ੰਸ ਇੰਡੀਆ ਪ੍ਰਾਈਵੇਟ ਲਿਮਟਿਡ (HCIPL)’ ਭਾਰਤ ’ਚ ਆਪਣੀਆਂ ਸੈਟੇਲਾਈਟ ਬ੍ਰਾਡਬੈਂਡ ਸੇਵਾਵਾਂ ਮੁਹੱਈਆ ਕਰਵਾਏਗਾ। ਦਸਿਆ ਜਾ ਰਿਹਾ ਹੈ ਕਿ ਵਨਵੈੱਬ ਦੇ 2022 ਦੇ ਅੱਧ ਤੋਂ ਭਾਰਤ ’ਚ ਸੈਟੇਲਾਈਟ ਬ੍ਰਾਡਬੈਂਡ ਸੇਵਾਵਾਂ ਸ਼ੁਰੂ ਕਰਨ ਦਾ ਅਨੁਮਾਨ ਹੈ। ਇਸ ਸੇਵਾ ਰਾਹੀਂ ਦੇਸ਼ ਦੇ ਸਭ ਤੋਂ ਸਭ ਤੋਂ ਔਖੇ ਖੇਤਰਾਂ ’ਚ ਕਸਬਿਆਂ, ਪਿੰਡਾਂ ਅਤੇ ਸਥਾਨਕ ਤੇ ਖੇਤਰੀ ਨਗਰ ਪਾਲਿਕਾਵਾਂ ਨੂੰ ਇਕੱਠੇ ਜੋੜਨ ’ਚ ਮਦਦ ਮਿਲੇਗੀ।

Exit mobile version