July 7, 2024 8:10 pm
Airtel 5G Plus

ਏਅਰਟੈੱਲ ਵਲੋਂ ਦਿੱਲੀ, ਮੁੰਬਈ ਤੇ ਬੈਂਗਲੁਰੂ ਸਮੇਤ ਅੱਠ ਸ਼ਹਿਰਾਂ ‘ਚ 5ਜੀ ਪਲੱਸ ਲਾਂਚ

ਚੰਡੀਗੜ੍ਹ 26 ਅਕਤੂਬਰ 2022: ਏਅਰਟੈੱਲ 5ਜੀ ਪਲੱਸ (Airtel 5G Plus) ਦੀ ਸੇਵਾ ਭਾਰਤ ਵਿੱਚ ਪਿਛਲੇ ਵੀਰਵਾਰ ਤੋਂ ਸ਼ੁਰੂ ਹੋ ਗਈ ਹੈ ਅਤੇ ਏਅਰਟੈੱਲ ਦੇਸ਼ ਵਿੱਚ 5ਜੀ ਸਪੀਡ ਸੇਵਾ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸ਼ੁਰੂਆਤੀ ਪੜਾਅ ‘ਚ ਦਿੱਲੀ, ਮੁੰਬਈ, ਚੇਨਈ, ਬੈਂਗਲੁਰੂ, ਹੈਦਰਾਬਾਦ, ਸਿਲੀਗੁੜੀ, ਨਾਗਪੁਰ ਅਤੇ ਵਾਰਾਣਸੀ ਦੇ ਗਾਹਕ ਏਅਰਟੈੱਲ 5ਜੀ ਪਲੱਸ ਦਾ ਲਾਭ ਲੈ ਸਕਣਗੇ।

ਇਹਨਾਂ ਅੱਠ ਸ਼ਹਿਰਾਂ ਵਿੱਚ 5G ਸਮਰਥਿਤ ਸਮਾਰਟਫ਼ੋਨ ਵਾਲੇ ਮੌਜੂਦਾ ਏਅਰਟੈੱਲ ਗਾਹਕ ਹੁਣ ਬਿਨਾਂ ਕਿਸੇ ਵਾਧੂ ਚਾਰਜ ਦੇ ਮੌਜੂਦਾ ਡਾਟਾ ਪਲਾਨ ‘ਤੇ Airtel 5G ਪਲੱਸ ਦਾ ਅਨੁਭਵ ਕਰ ਸਕਣਗੇ। ਬਾਕੀ ਸ਼ਹਿਰੀ ਭਾਰਤ ਵਿੱਚ 2023 ਦੇ ਅੰਤ ਤੱਕ ਇਹ ਸੇਵਾ ਹੋਣ ਦੀ ਉਮੀਦ ਹੈ, ਇਸ 5G ਰੋਲ-ਆਊਟ ਨੂੰ ਭਾਰਤ ਵਿੱਚ ਸਭ ਤੋਂ ਤੇਜ਼ ਰੋਲ-ਆਊਟ ਵਿੱਚੋਂ ਇੱਕ ਬਣਾਉਂਦਾ ਹੈ।