July 3, 2024 2:53 am
Airtel

ਏਅਰਟੈੱਲ ਨੇ 5ਜੀ ਨਿਲਾਮੀ ‘ਚ ਮਾਰੀ ਬਾਜ਼ੀ, 20 ਸਾਲਾਂ ਲਈ ਆਪਣੇ ਨਾਂ ਕੀਤਾ ਸਪੈਕਟਰਮ

ਚੰਡੀਗੜ੍ਹ 19 ਅਗਸਤ 2022: ਦੇਸ਼ ‘ਚ 5ਜੀ ਨੈੱਟਵਰਕ ਦੀ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਹੈ। ਹਰ ਕੋਈ ਤੇਜ਼ ਕੁਨੈਕਟੀਵਿਟੀ ਵਾਲੇ 5ਜੀ ਸਪੈਕਟ੍ਰਮ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਹਾਲ ਹੀ ਵਿੱਚ ਭਾਰਤ ਦੀ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ, ਭਾਰਤੀ ਏਅਰਟੈੱਲ (Airtel) ਨੇ ਘੋਸ਼ਣਾ ਕੀਤੀ ਹੈ ਕਿ ਉਹ ਭਾਰਤ ਵਿੱਚ 5G ਕ੍ਰਾਂਤੀ ਦੀ ਅਗਵਾਈ ਕਰਨ ਲਈ ਤਿਆਰ ਹੈ।

ਟੈਲੀਕਾਮ ਕੰਪਨੀ ਨੇ ਕਿਹਾ ਕਿ ਏਅਰਟੈੱਲ ਨੇ ਇਸ ਔਕਸ਼ਨ ਦੌਰਾਨ 19867.8 MHz ਸਪੈਕਟ੍ਰਮ ਵਾਲੇ ਇਸ 5G ਨੈੱਟਵਰਕ ਵਿੱਚ 900 MHz, 1800 MHz, 2100 MHz, 3300 MHz ਅਤੇ 26 GHz ਫ੍ਰੀਕੁਐਂਸੀ ਦੇ ਮੈਗਾਬੈਂਡ ਦਾ ਪੈਨ ਇੰਡੀਆ ਫੁਟਪ੍ਰਿੰਟ ਹਾਸਲ ਕੀਤਾ ਹੈ। ਏਅਰਟੈੱਲ ਨੇ ਅਗਲੇ 20 ਸਾਲਾਂ ਲਈ 5ਜੀ ਨੈੱਟਵਰਕਿੰਗ ਨੂੰ ਹਾਸਲ ਕਰਕੇ ਆਪਣੀ ਪਕੜ ਬਣਾ ਲਈ ਹੈ।ਏਅਰਟੈੱਲ ਨੇ ਲਗਭਗ 43,084 ਕਰੋੜ ਰੁਪਏ ‘ਚ ਇੰਨਾ ਵੱਡਾ 5ਜੀ ਸਪੈਕਟ੍ਰਮ ਖਰੀਦ ਕੇ ਆਪਣਾ ਨਾਂ ਕਮਾਇਆ ਹੈ।