ਚੰਡੀਗੜ੍ਹ 05 ਮਾਰਚ 2022: ਰੂਸ ਤੇ ਯੂਕਰੇਨ ਵਿਚਕਾਰ ਜੰਗ ਚਲ ਰਹੀ ਹੈ| ਇਸ ਚੱਲਦੇ ਭਾਰਤ ਸਰਕਾਰ ਦੁਆਰਾ ਆਪ੍ਰੇਸ਼ਨ ਗੰਗਾ ਤਹਿਤ ਉੱਥੇ ਫਸੇ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਉਣ ‘ਚ ਲੱਗੀ ਹੋਈ ਹੈ |ਇਸ ਦੌਰਾਨ ਅਧਿਕਾਰੀ ਨੇ ਦੱਸਿਆ ਕਿ ਰੋਮਾਨੀਆ ਦੇ ਸੋਸੇਵਾ ਤੋਂ ਦੁਬਈ ਦੇ ਰਸਤੇ ਏਅਰ ਏਸ਼ੀਆ ਇੰਡੀਆ ਦੀ ਉਡਾਣ ਸ਼ਨੀਵਾਰ ਸਵੇਰੇ 4 ਵਜੇ 170 ਭਾਰਤੀਆਂ ਨੂੰ ਲੈ ਕੇ ਦਿੱਲੀ ਹਵਾਈ ਅੱਡੇ ‘ਤੇ ਉਤਰੀ।
ਅਧਿਕਾਰੀ ਮੁਤਾਬਕ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਹਵਾਈ ਅੱਡੇ ‘ਤੇ ਯਾਤਰੀਆਂ ਦਾ ਸਵਾਗਤ ਕੀਤਾ। ਅਧਿਕਾਰੀ ਦੇ ਅਨੁਸਾਰ, ਏਅਰਏਸ਼ੀਆ ਇੰਡੀਆ ਦੇ ਏਅਰਬੱਸ ਏ320 ਨਿਓ ਜਹਾਜ਼ ਨੇ ਸ਼ੁੱਕਰਵਾਰ ਨੂੰ ਸਵੇਰੇ 8.30 ਵਜੇ ਦਿੱਲੀ ਤੋਂ ਦੁਬਈ ਦੇ ਰਸਤੇ ਆਪਣੀ ਮੰਜ਼ਿਲ ਲਈ ਉਡਾਣ ਭਰੀ ਅਤੇ ਸਥਾਨਕ ਸਮੇਂ ਅਨੁਸਾਰ ਸ਼ਾਮ 6.45 ਵਜੇ ਰੋਮਾਨੀਆ ਦੇ ਸੋਸੇਵਾ ਤੋਂ ਉਡਾਣ ਭਰੀ।