Site icon TheUnmute.com

ਦਿੱਲੀ ‘ਚ ਮੀਂਹ ਕਾਰਨ ਹਵਾਈ ਸੇਵਾ ਪ੍ਰਭਾਵਿਤ, 22 ਫਲਾਈਟਾਂ ਕੀਤੀਆਂ ਡਾਈਵਰਟ

Delhi

ਚੰਡੀਗੜ੍ਹ, 30 ਮਾਰਚ 2023: ਦਿੱਲੀ (Delhi) ਵਿੱਚ ਵੀਰਵਾਰ ਸ਼ਾਮ ਨੂੰ ਅਚਾਨਕ ਖਰਾਬ ਮੌਸਮ ਕਾਰਨ ਫਲਾਈਟ ਸੇਵਾ ਪ੍ਰਭਾਵਿਤ ਹੋਈ। ਏਅਰ ਟ੍ਰੈਫਿਕ ਕੰਟਰੋਲਰ ਨੇ ਸ਼ਾਮ 4.30 ਤੋਂ 6 ਵਜੇ ਦਰਮਿਆਨ 22 ਉਡਾਣਾਂ ਨੂੰ ਦਿੱਲੀ ਹਵਾਈ ਅੱਡੇ ‘ਤੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ। ਅਜਿਹੇ ‘ਚ ਇਨ੍ਹਾਂ ਜਹਾਜ਼ਾਂ ਨੂੰ ਲਖਨਊ, ਜੈਪੁਰ, ਅਹਿਮਦਾਬਾਦ, ਚੰਡੀਗੜ੍ਹ ਅਤੇ ਦੇਹਰਾਦੂਨ ਵੱਲ ਮੋੜਨਾ ਪਿਆ। ਕਈ ਜਹਾਜ਼ਾਂ ਨੂੰ ਹਵਾ ਵਿੱਚ ਚੱਕਰ ਲਗਾਉਣੇ ਪਏ। ਅਜਿਹੇ ‘ਚ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਦਿੱਲੀ ਆਉਣ ਵਾਲੀਆਂ 11 ਉਡਾਣਾਂ ਨੂੰ ਲਖਨਊ, ਅੱਠ ਜੈਪੁਰ, ਇੱਕ ਅਹਿਮਦਾਬਾਦ, ਇੱਕ ਚੰਡੀਗੜ੍ਹ ਅਤੇ ਇੱਕ ਨੂੰ ਦੇਹਰਾਦੂਨ ਹਵਾਈ ਅੱਡੇ ਵੱਲ ਮੋੜਿਆ ਗਿਆ। ਇਸ ਤੋਂ ਇਲਾਵਾ ਦਿੱਲੀ ਤੋਂ ਉਡਾਣ ਭਰਨ ਵਾਲੇ ਜਹਾਜ਼ਾਂ ਨੂੰ ਰਨਵੇਅ ਅਤੇ ਪਾਰਕਿੰਗ ਬੇ ‘ਤੇ ਹੀ ਰੋਕ ਦਿੱਤਾ ਗਿਆ।

ਪਾਇਲਟ ਨੂੰ ਸਖ਼ਤੀ ਨਾਲ ਨਿਰਦੇਸ਼ ਦਿੱਤਾ ਗਿਆ ਸੀ ਕਿ ਜਦੋਂ ਤੱਕ ਏ.ਟੀ.ਸੀ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਟੇਕ ਆਫ ਨਾ ਕੀਤਾ ਜਾਵੇ। ਇਸ ਕਾਰਨ 100 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ। ਦੂਜੇ ਪਾਸੇ ਇਸ ਕਾਰਨ ਹਵਾਈ ਅੱਡੇ ‘ਤੇ ਯਾਤਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਫਲਾਈਟ ਡਾਈਵਰਟ ਹੋਣ ਕਾਰਨ ਵਾਪਸੀ ਦਿਸ਼ਾ ਵੱਲ ਜਾ ਰਹੇ ਜਹਾਜ਼ਾਂ ਨੂੰ ਵੀ ਦੇਰੀ ਹੋਈ।

ਏਅਰਲਾਈਨਜ਼ ਨੇ ਯਾਤਰੀਆਂ ਨੂੰ ਸੰਦੇਸ਼ ਭੇਜ ਕੇ ਇਸ ਦੀ ਜਾਣਕਾਰੀ ਦਿੱਤੀ। ਟਵਿਟਰ ਤੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਖਰਾਬ ਮੌਸਮ ਕਾਰਨ ਬੁੱਧਵਾਰ ਨੂੰ ਵੀ 9 ਤੋਂ ਵੱਧ ਜਹਾਜ਼ਾਂ ਨੂੰ ਦਿੱਲੀ ਹਵਾਈ ਅੱਡੇ ਦੀ ਬਜਾਏ ਹੋਰ ਥਾਵਾਂ ਵੱਲ ਡਾਈਵਰਟ ਦਿੱਤਾ ਗਿਆ।

Exit mobile version