ਚੰਡੀਗੜ੍ਹ, 15 ਨਵੰਬਰ 2025: Air pollution: ਸਮੇਤ ਦੁਨੀਆ ਦੇ ਵੱਖ-ਵੱਖ ਸ਼ਹਿਰਾਂ ‘ਚ ਹਵਾ ਪ੍ਰਦੂਸ਼ਣ ਵੱਡੀ ਸਮੱਸਿਆ ਬਣਿਆ ਹੋਇਆ ਹੈ | ਹਾਲ ਦੇ ਦਿਨਾਂ ‘ਚ ਜੋ ਪ੍ਰਦੂਸ਼ਣ ਨਾਲ ਹਾਲਾਤ ਬਣੇ ਹਨ, ਇਸਦੇ ਬਹੁਤ ਗੰਭੀਰ ਨਤੀਜੇ ਆ ਸਕਦੇ ਹਨ | ਪਾਕਿਸਤਾਨ ਦਾ ਲਾਹੌਰ (Lahore) ਇਸ ਸਮੇਂ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਸਮੇਤ ਦੁਨੀਆ ਦੇ ਕਈ ਸ਼ਹਿਰ ਇਸ ਸਮੇਂ ਗੰਭੀਰ ਪ੍ਰਦੂਸ਼ਣ ਦੀ ਲਪੇਟ ‘ਚ ਹਨ।
ਲਾਹੌਰ (Lahore) ‘ਚ ਹਾਲਾਤ ਇੰਨੇ ਗੰਭੀਰ ਹਨ ਕਿ ਉੱਥੇ ਦੇ ਲੋਕ ਘਰਾਂ ‘ਚ ਬੰਦ ਰਹਿਣ ਲਈ ਮਜਬੂਰ ਹਨ।ਮੀਡੀਆ ਦੀ ਖ਼ਬਰਾਂ ਮੁਤਾਬਕ ਲਾਹੌਰ ‘ਚ ਹਵਾ ਦੀ ਗੁਣਵੱਤਾ ਯਾਨੀ AQI ਪੱਧਰ 1900 ਨੂੰ ਪਾਰ ਕਰ ਗਿਆ ਹੈ।
ਇਸ ਦੌਰਾਨ ਸਿਹਤ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਨਾਲ ਨਜਿੱਠਣ ਲਈ ਤੁਰੰਤ ਉਪਾਅ ਨਾ ਕੀਤੇ ਗਏ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ। ਪਾਕਿਸਤਾਨ ਸਰਕਾਰ ਨੂੰ ਪ੍ਰਦੂਸ਼ਣ ਦੇ ਮੁੱਖ ਸਰੋਤਾਂ ਦੀ ਪਛਾਣ ਕਰਕੇ ਉਨ੍ਹਾਂ ‘ਤੇ ਕਾਬੂ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਜਨਤਕ ਆਵਾਜਾਈ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ ਅਤੇ ਨਿੱਜੀ ਵਾਹਨਾਂ ਦੀ ਗਿਣਤੀ ਨੂੰ ਘਟਾਉਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਵਿਭਾਗ ਨੇ ਮਾਸਕ ਪਹਿਨਣਾ, ਘਰ ਦੇ ਅੰਦਰ ਰਹਿਣਾ ਅਤੇ ਏਅਰ ਪਿਊਰੀਫਾਇਰ ਦੀ ਵਰਤੋਂ ਕਰਨਾ ਜ਼ਰੂਰੀ ਹੈ। ਲਾਹੌਰ ਦੇ ਲੋਕਾਂ ਅਤੇ ਪ੍ਰਸ਼ਾਸਨ ਨੂੰ ਮਿਲ ਕੇ ਇਸ ਸੰਕਟ ਦਾ ਸਾਹਮਣਾ ਕਰਨਾ ਪਵੇਗਾ ਤਾਂ ਜੋ ਸ਼ਹਿਰ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋ ਸਕੇ ਅਤੇ ਵਸਨੀਕਾਂ ਦੀ ਸਿਹਤ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਪਾਕਿਸਤਾਨ ਦੇ ਮੈਡੀਕਲ ਮਾਹਿਰ ਅਸ਼ਰਫ਼ ਜ਼ਿਆ ਨੇ ਚਿਤਾਵਨੀ ਦਿੱਤੀ ਹੈ ਕਿ ਦਮੇ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਬੱਚੇ ਅਤੇ ਮਰੀਜ਼ ਧੂੰਏਂ ਦੇ ਸਿੱਧੇ ਸੰਪਰਕ ‘ਚ ਨਹੀਂ ਆਉਣੇ ਚਾਹੀਦੇ। ਪਾਕਿਸਤਾਨ ਦੇ ਪੰਜਾਬ ਖੇਤਰ ਦੇ ਕੁਝ ਹਿੱਸਿਆਂ ਵਿੱਚ 10 ਨਵੰਬਰ ਨੂੰ ਹਵਾ ਗੁਣਵੱਤਾ ਸੂਚਕ ਅੰਕ 1,900 ਤੋਂ ਉੱਪਰ ਦਰਜ ਕੀਤਾ ਗਿਆ ਸੀ। ਹਾਲਾਂਕਿ, 12 ਨਵੰਬਰ ਨੂੰ, ਹਵਾ ਗੁਣਵੱਤਾ ਸੂਚਕ ਅੰਕ 604 ਮਾਪਿਆ ਗਿਆ ਸੀ, ਜੋ ਕਿ ਬਹੁਤ ਸੰਵੇਦਨਸ਼ੀਲ ਹੈ।
ਦੂਜੇ ਪਾਸੇ ਨਾਸਾ ਦੇ ਮਾਡਰੇਟ ਰੈਜ਼ੋਲਿਊਸ਼ਨ ਇਮੇਜਿੰਗ ਸਪੈਕਟਰ ਰੇਡੀਓਮੀਟਰ ਨੇ ਉੱਤਰੀ ਪਾਕਿਸਤਾਨ ‘ਚ ਧੁੰਦ ਦੀ ਤਸਵੀਰ ਸਾਂਝੀ ਕੀਤੀ ਹੈ। ਨਾਸਾ ਮੋਡਿਸ ਨੇ ਕਿਹਾ, ਨਵੰਬਰ ਦੀ ਸ਼ੁਰੂਆਤ ‘ਚ ਉੱਤਰੀ ਪਾਕਿਸਤਾਨ ‘ਚ ਧੁੰਦ ਦੀ ਇੱਕ ਸੰਘਣੀ ਚਾਦਰ ਨੇ ਅਸਮਾਨ ਨੂੰ ਢੱਕ ਲਿਆ ਹੈ। ਇਸ ਕਾਰਨ ਹਵਾ ਦੀ ਗੁਣਵੱਤਾ ਵਿਗੜ ਗਈ, ਸਕੂਲ ਬੰਦ ਕਰ ਦਿੱਤੇ ਗਏ ਅਤੇ ਸੈਂਕੜੇ ਲੋਕਾਂ ਨੂੰ ਹਸਪਤਾਲ ‘ਚ ਦਾਖਲ ਹੋਣਾ ਪਿਆ। ਪਾਕਿਸਤਾਨ ਸਮੋਗ ਸੰਕਟ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਵਿਆਹਾਂ ‘ਤੇ 3 ਮਹੀਨੇ ਦੀ ਪਾਬੰਦੀ ਲਗਾਈ ਗਈ ਹੈ।