Air India

ਏਅਰ ਇੰਡੀਆ ਨੇ ਸ਼੍ਰੀਲੰਕਾ ਲਈ ਆਪਣੀਆਂ ਉਡਾਣਾਂ ਦੀ ਗਿਣਤੀ ਘਟਾਈ

ਚੰਡੀਗੜ੍ਹ 03 ਅਪ੍ਰੈਲ 2022: ਏਅਰ ਇੰਡੀਆ (Air India) ਨੇ ਐਤਵਾਰ ਨੂੰ ਕਿਹਾ ਕਿ ਮੰਗ ‘ਚ ਕਮੀ ਦੇ ਕਾਰਨ 9 ਅਪ੍ਰੈਲ ਤੋਂ ਭਾਰਤ-ਸ਼੍ਰੀਲੰਕਾ ਉਡਾਣਾਂ ਦੀ ਗਿਣਤੀ ਮੌਜੂਦਾ 16 ਤੋਂ ਘਟਾ ਕੇ 13 ਪ੍ਰਤੀ ਹਫਤੇ ਹੋਵੇਗੀ।ਜਿਕਰਯੋਗ ਹੈ ਕਿ ਸ਼੍ਰੀਲੰਕਾ ਆਪਣੇ ਇਤਿਹਾਸ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸਪਲਾਈ ਘੱਟ ਹੋਣ ਕਾਰਨ ਬਾਲਣ, ਰਸੋਈ ਗੈਸ ਅਤੇ ਜ਼ਰੂਰੀ ਵਸਤਾਂ ਲਈ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਘੰਟਿਆਂ ਬੱਧੀ ਬਿਜਲੀ ਗੁੱਲ ਰਹਿੰਦੀ ਹੈ ਅਤੇ ਆਮ ਲੋਕਾਂ ਨੂੰ ਹਫ਼ਤਿਆਂ ਤੱਕ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਦੌਰਾਨ ਏਅਰ ਇੰਡੀਆ (Air India) ਦੇ ਬੁਲਾਰੇ ਨੇ ਕਿਹਾ, “ਇਸ ਸਮੇਂ ਏਅਰ ਇੰਡੀਆ ਹਰ ਹਫ਼ਤੇ 16 ਉਡਾਣਾਂ ਚਲਾ ਰਹੀ ਹੈ। ਇਨ੍ਹਾਂ ‘ਚੋਂ ਰੋਜ਼ਾਨਾ ਇੱਕ ਉਡਾਣ ਦਿੱਲੀ ਤੋਂ ਚਲਾਈ ਜਾ ਰਹੀ ਹੈ ਜਦਕਿ ਚੇਨਈ ਤੋਂ ਇੱਕ ਹਫ਼ਤੇ ‘ਚ ਨੌਂ ਉਡਾਣਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਨਵੇਂ ਸ਼ੈਡਿਊਲ ਤਹਿਤ ਏਅਰ ਇੰਡੀਆ ਹਰ ਹਫ਼ਤੇ 13 ਉਡਾਣਾਂ ਦਾ ਸੰਚਾਲਨ ਕਰੇਗੀ। ਬੁਲਾਰੇ ਨੇ ਕਿਹਾ ਕਿ ਚੇਨਈ ਤੋਂ ਉਡਾਣਾਂ ਦੀ ਗਿਣਤੀ ‘ਚ ਕੋਈ ਕਮੀ ਨਹੀਂ ਹੋਵੇਗੀ, ਜਦਕਿ ਦਿੱਲੀ ਤੋਂ ਉਡਾਣਾਂ ਦੀ ਗਿਣਤੀ ਹਫ਼ਤੇ ‘ਚ ਸੱਤ ਤੋਂ ਘਟਾ ਕੇ ਚਾਰ ਕਰ ਦਿੱਤੀ ਜਾਵੇਗੀ। ਬੁਲਾਰੇ ਨੇ ਕਿਹਾ ਕਿ ਮੰਗ ਨਾ ਹੋਣ ਕਾਰਨ 9 ਅਪ੍ਰੈਲ ਤੋਂ ਦਿੱਲੀ ਤੋਂ ਉਡਾਣਾਂ ਦੀ ਗਿਣਤੀ ਸੱਤ ਤੋਂ ਘਟਾ ਕੇ ਚਾਰ ਕਰ ਦਿੱਤੀ ਜਾਵੇਗੀ।

Scroll to Top