July 7, 2024 6:38 pm
Air India

ਏਅਰ ਇੰਡੀਆ ਫਲਾਈਟ ਨਾਲ ਟਕਰਾਇਆ ਪੰਛੀ, ਕੰਨੂਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੋਈ ਐਮਰਜੈਂਸੀ ਲੈਂਡਿੰਗ

ਚੰਡੀਗੜ੍ਹ 26 ਸਤੰਬਰ 2022: ਦੇਸ਼ ਵਿੱਚ ਪਿਛਲੇ ਕੁਝ ਸਮੇਂ ਤੋਂ ਪੰਛੀਆਂ ਦੇ ਜਹਾਜ਼ਾਂ ਨਾਲ ਟਕਰਾਉਣ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਕੇਰਲ ਤੋਂ ਸਾਹਮਣੇ ਆਇਆ ਹੈ। ਦਿੱਲੀ ਜਾ ਰਹੇ ਏਅਰ ਇੰਡੀਆ ਦੀ ਫਲਾਈਟ ਨਾਲ ਉਡਾਣ ਭਰਦੇ ਸਮੇਂ ਇੱਕ ਪੰਛੀ ਦੀ ਟਕਰਾ ਗਿਆ । ਜਿਸ ਕਾਰਨ ਏਅਰ ਇੰਡੀਆ ਦੇ ਜਹਾਜ਼ ਦੀ ਕੰਨੂਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ।

ਏਅਰ ਇੰਡੀਆ ਦੇ ਬੁਲਾਰੇ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਹਾਜ਼ ਦੇ ਪੰਛੀ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਨੂੰ ਜਾਂਚ ਲਈ ਕੰਨੂਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਾਰਿਆ ਗਿਆ । ਸੂਤਰਾਂ ਦੇ ਮੁਤਾਬਕ ਏਅਰ ਇੰਡੀਆ ਦੀ ਇਸ ਫਲਾਈਟ ਵਿੱਚ 135 ਯਾਤਰੀ ਸਫਰ ਕਰ ਰਹੇ ਸਨ। ਜਹਾਜ਼ ਨੇ ਕੋਝੀਕੋਡ ਤੋਂ ਦਿੱਲੀ ਲਈ ਉਡਾਣ ਭਰੀ ਸੀ।