July 7, 2024 7:18 pm
Air Force Day

Air Force Day: ਚੰਡੀਗ੍ਹੜ ਸੁਖਨਾ ਲੇਕ ਵਿਖੇ ਏਅਰ ਸ਼ੋਅ ‘ਚ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਕੇਂਦਰੀ ਰੱਖਿਆ ਮੰਤਰੀ

ਚੰਡੀਗੜ੍ਹ 08 ਅਕਤੂਬਰ 2022: ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਮੌਕੇ ਸੁਖਨਾ ਲੇਕ ਚੰਡੀਗੜ੍ਹ (Sukhna Lake Chandigarh) ਵਿਖੇ ਹਵਾਈ ਸੈਨਾ ਦਾ ਏਅਰ ਸ਼ੋਅ ਸ਼ੁਰੂ ਹੋ ਗਿਆ ਹੈ | ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਰੱਖਿਆ ਮੰਤਰੀ ਰਾਜਨਾਥ ਸਿੰਘ, ਪੰਜਾਬ ਰਾਜਪਾਲ ਬਨਵਾਰੀਲਾਲ ਪਰੋਹਿਤ ਵਿਸ਼ੇਸ ਤੌਰ ‘ਤੇ ਪਹੁੰਚੇ ਹਨ | ਹਵਾਈ ਸੈਨਾ ਦਿਵਸ ‘ਤੇ ਚੰਡੀਗੜ੍ਹ ਦੇ ਨਾਲ ਅੱਜ ਪੂਰੀ ਦੁਨੀਆ ਭਾਰਤੀ ਹਵਾਈ ਸੈਨਾ ਦੀ ਬਹਾਦਰੀ ਦੇਖੇਗੀ।

ਇਸਦੇ ਨਾਲ ਹੀ ਹਵਾਈ ਸੈਨਾ ਦਿਵਸ ਦੇ ਫਲਾਈਪਾਸਟ ਵਿੱਚ 74 ਜਹਾਜ਼ ਹਿੱਸਾ ਲੈਣਗੇ। ਇਸ ਵਿਚ ਸਿੰਗਲ ਇੰਜਣ ਵਾਲੇ ਮਿਗ-21 ਜਹਾਜ਼, ਟਰਾਂਸਪੋਰਟ ਏਅਰਕ੍ਰਾਫਟ ਸਮੇਤ ਹੈਲੀਕਾਪਟਰ ਵੀ ਸ਼ਾਮਲ ਹੋਣਗੇ।

 

ImageImage