Site icon TheUnmute.com

ਬਠਿੰਡਾ ਤੋਂ ਦਿੱਲੀ ਲਈ ਹਵਾਈ ਉਡਾਣਾਂ ਸ਼ੁਰੂ, 1999 ਰੁਪਏ ਹੋਵੇਗੀ ਟਿਕਟ ਦੀ ਕੀਮਤ

Bathinda

ਚੰਡੀਗੜ੍ਹ, 09 ਅਕਤੂਬਰ 2023: ਮੁੱਖ ਮੰਤਰੀ ਭਗਵੰਤ ਮਾਨ ਅੱਜ ਮਾਲਵਾ ਖੇਤਰ ਦੇ ਲੋਕਾਂ ਨੂੰ ਇੱਕ ਤੋਹਾਫ਼ਾ ਦੇਣ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨੇ ਟਵੀਟ ਕਰਦਿਆਂ ਲਿਖਿਆ ਕਿ ”ਪੰਜਾਬ ਤੇ ਮਾਲਵਾ ਖੇਤਰ ਦੇ ਲੋਕਾਂ ਲਈ ਵੱਡੀ ਖੁਸ਼ਖ਼ਬਰੀ… ਅੱਜ ਤੋਂ ਬਠਿੰਡਾ (Bathinda) ਤੋਂ ਦਿੱਲੀ ਲਈ ਫਲਾਈਟ ਸ਼ੁਰੂ ਹੋ ਰਹੀ ਹੈ…ਜਿਸਦਾ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ ਤੇ ਮਾਲਵੇ ਦਾ ਖੇਤਰ ਸਿੱਧਾ ਦਿੱਲੀ ਨਾਲ ਜੁੜੇਗਾ..ਜਿਸ ਨਾਲ ਮਾਲਵੇ ਦੇ ਲੋਕਾਂ ਦੀ ਤਰੱਕੀ ਤੇ ਖ਼ੁਸ਼ਹਾਲੀ ਦੇ ਹੋਰ ਰਸਤੇ ਖੁੱਲਣਗੇ |

ਉਨ੍ਹਾਂ ਦੱਸਿਆ ਕੰਪਨੀ ਨੇ ਇਸ ਫਲਾਈਟ ਦਾ ਸ਼ੁਰੂਆਤੀ ਕਿਰਾਇਆ ਮਹਿਜ਼ 1999 ਰੁਪਏ ਰੱਖਿਆ ਹੈ | ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਹੋਰ ਵੀ ਹਵਾਈ ਅੱਡਿਆਂ ਤੋਂ ਉਡਾਣਾਂ ਸ਼ੁਰੂ ਹੋਣਗੀਆਂ | ਰੰਗਲੇ ਪੰਜਾਬ ਵੱਲ ਵਧ ਰਹੀ ਸਾਡੀ ਸਰਕਾਰ ਦੇ ਚੁੱਕੇ ਕਦਮ ਲਗਾਤਾਰ ਕਾਮਯਾਬ ਹੋ ਰਹੇ ਹਨ |

ਜਿਕਰਯੋਗ ਹੈ ਕਿ 9 ਅਕਤੂਬਰ ਤੋਂ ਬਠਿੰਡਾ (Bathinda) ਤੋਂ ਦਿੱਲੀ ਵੱਲ ਉਡਾਣਾਂ ਪਹਿਲੀ ਉਡਾਣ ਭਰਨਗੀਆਂ। ਇਹ ਉਡਾਣ ਬਠਿੰਡਾ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ। ਇਹ ਫਲਾਈਟ ਦੁਪਹਿਰ 1:25 ‘ਤੇ ਦਿੱਲੀ ਤੋਂ ਬਠਿੰਡਾ ਲਈ ਰਵਾਨਾ ਹੋਵੇਗੀ, ਜੋ ਦੁਪਹਿਰ 2:40 ਵਜੇ ਬਠਿੰਡਾ ਪਹੁੰਚੇਗੀ। ਇਸ ਤੋਂ ਬਾਅਦ ਦੀ ਫਲਾਈਟ ਦੁਪਹਿਰ 3 ਵਜੇ ਦਿੱਲੀ ਲਈ ਰਵਾਨਾ ਹੋਵੇਗੀ ਅਤੇ ਇੱਕ ਘੰਟਾ 10 ਮਿੰਟ ਦਾ ਸਫਰ ਤੈਅ ਕਰਨ ਤੋਂ ਬਾਅਦ 4:10 ਵਜੇ ਦਿੱਲੀ ਪਹੁੰਚੇਗੀ।

ਤੁਹਾਨੂੰ ਦੱਸ ਦਈਏ ਕਿ ਅਲਾਇੰਸ ਏਅਰ ਵੱਲੋਂ ਬਠਿੰਡਾ ਤੋਂ ਦਿੱਲੀ ਦੇ ਲਈ ਉਡਾਣ ਚਲਾਈ ਜਾ ਰਹੀ ਹੈ। ਜਿਸ ‘ਚ ਕੰਪਨੀ ਵੱਲੋਂ 72 ਸੀਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦਾ ਸ਼ੁਰੂਆਤੀ ਕਿਰਾਇਆ 2 ਹਜ਼ਾਰ ਰੁਪਏ ਦੇ ਕਰੀਬ ਹੋਵੇਗਾ। ਇਸ ਤੋਂ ਬਾਅਦ ਸੀਟਾਂ ਦੇ ਘਟਣ ਵਧਣ ਨਾਲ ਕਿਰਾਏ ‘ਚ ਤਬਦੀਲੀ ਆਵੇਗੀ।

Exit mobile version