Site icon TheUnmute.com

ਏਅਰ ਕੈਨੇਡਾ ਨੇ ਵੈਨਕੂਵਰ ਅਤੇ ਦਿੱਲੀ ਵਿਚਕਾਰ ਉਡਾਣਾਂ ਨੂੰ ਤਿੰਨ ਮਹੀਨਿਆਂ ਲਈ ਕੀਤਾ ਮੁਅੱਤਲ

Canada

ਚੰਡੀਗੜ੍ਹ ਨ ਅਪ੍ਰੈਲ 2022: ਕੈਨੇਡਾ (Canada) ਜਾਣ ਵਾਲੇ ਭਾਰਤੀਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਦੀ ਹਵਾਈ ਕੰਪਨੀ ਏਅਰ ਕੈਨੇਡਾ (Air Canada) ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਇਹਨਾਂ ਗਰਮੀਆਂ ‘ਚ ਵੈਨਕੂਵਰ ਅਤੇ ਦਿੱਲੀ ਵਿਚਕਾਰ ਆਪਣੀ ਸਿੱਧੀ ਉਡਾਣ ਸੇਵਾ ਨੂੰ ਕਈ ਕਾਰਨਾਂ ਦੇ ਚੱਲਦਿਆਂ ਮੁਅੱਤਲ ਕਰ ਰਹੀ ।

ਜਿਕਰਯੋਗ ਹੈ ਕਿ ਇਹ ਫੈਸਲਾ 2 ਜੂਨ ਤੋਂ ਸ਼ੁਰੂ ਹੋਵੇਗੀ ਅਤੇ 6 ਸਤੰਬਰ ਤੱਕ ਜਾਰੀ ਰਹੇਗੀ। ਬੀਤੇ ਕੱਲ੍ਹ ਇੱਕ ਮੀਡੀਆ ਰਿਲੀਜ਼ ‘ਚ ਏਅਰਲਾਈਨ ਨੇ ਇਸਦਾ ਕਾਰਨ ਯੂਕਰੇਨ ‘ਚ ਚੱਲ ਰਹੀ ਜੰਗ ਦੱਸਿਆ | ਕੰਪਨੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ 2 ਜੂਨ ਤੋਂ 6 ਸਤੰਬਰ ਦੇ ਵਿਚਕਾਰ ਪਹਿਲਾਂ ਹੀ ਉਡਾਣਾਂ ਬੁੱਕ ਕਰ ਲਈਆਂ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਵਾਧੂ ਫੀਸ ਦੇ ਵਿਕਲਪਿਕ ਉਡਾਣਾਂ ‘ਤੇ ਆਪਣੇ ਆਪ ਹੀ ਮੁੜ-ਨਿਰਧਾਰਤ ਕੀਤਾ ਜਾਵੇਗਾ।

Exit mobile version