Site icon TheUnmute.com

ਏਮਜ਼ ਦਿੱਲੀ ਦਾ ਸਰਵਰ ਛੇਵੇਂ ਦਿਨ ਵੀ ਡਾਊਨ, ਹੈਕਰਾਂ ਨੇ ਕ੍ਰਿਪਟੋਕਰੰਸੀ ‘ਚ ਮੰਗੀ ਕਰੋੜਾਂ ਦੀ ਫਿਰੌਤੀ

AIIMS Delhi

ਚੰਡੀਗੜ੍ਹ 28 ਨਵੰਬਰ 2022: ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS Delhi) ਦਾ ਸਰਵਰ ਸੋਮਵਾਰ ਨੂੰ ਲਗਾਤਾਰ ਛੇਵੇਂ ਦਿਨ ਵੀ ਡਾਊਨ ਰਿਹਾ। ਸੂਤਰਾਂ ਦੇ ਮੁਤਾਬਕ ਏਮਜ਼ ਦਾ ਸਰਵਰ ਹੈਕ ਹੋ ਗਿਆ ਹੈ। ਇਸ ਦੇ ਬਦਲੇ ਉਨ੍ਹਾਂ ਨੇ ਏਮਜ਼ ਪ੍ਰਸ਼ਾਸਨ ਤੋਂ ਕਰੋੜਾਂ ਰੁਪਏ ਦੀ ਮੰਗ ਕੀਤੀ ਸੀ।

ਸੂਤਰਾਂ ਦੇ ਮੁਤਾਬਕ ਕਿ ਹੈਕਰਾਂ ਨੇ ਏਮਜ਼-ਦਿੱਲੀ ਤੋਂ ਕ੍ਰਿਪਟੋਕਰੰਸੀ ‘ਚ 200 ਕਰੋੜ ਰੁਪਏ ਦੀ ਮੰਗ ਕੀਤੀ ਸੀ, ਇਹ ਰਾਸ਼ੀ ਹੈਕਰਾਂ ਨੇ ਕ੍ਰਿਪਟੋਕਰੰਸੀ ‘ਚ ਮੰਗੀ। ਇਸ ਦੌਰਾਨ ਛੇਵੇਂ ਦਿਨ ਵੀ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਏਮਜ਼ ਵਿਚ ਐਮਰਜੈਂਸੀ, ਆਊਟਪੇਸ਼ੈਂਟ, ਇਨਪੇਸ਼ੈਂਟ, ਲੈਬ ਯੂਨਿਟਾਂ ਦੀ ਰਜਿਸਟਰਾਂ ‘ਤੇ ਅਤੇ ਮੈਨੂਅਲ ਨਿਗਰਾਨੀ ਕੀਤੀ ਜਾ ਰਹੀ ਹੈ।

Exit mobile version