ਚੰਡੀਗੜ੍ਹ 25 ਅਗਸਤ 2022: ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਬਾਈਚੁੰਗ ਭੂਟੀਆ (Bhaichung Bhutia) ਨੇ ਵੀਰਵਾਰ ਨੂੰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (AIFF) ਦੇ ਪ੍ਰਧਾਨ ਦੇ ਅਹੁਦੇ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਭੂਟੀਆ ਨੂੰ 2 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ‘ਚ ਭਾਜਪਾ ਨੇਤਾ ਅਤੇ ਮੋਹਨ ਬਾਗਾਨ-ਪੂਰਬੀ ਬੰਗਾਲ ਦੀ ਸਾਬਕਾ ਗੋਲਕੀਪਰ ਕਲਿਆਣਾ ਚੌਬੇ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਭੂਟੀਆ ਦੇ ਨਾਂ ਦਾ ਪ੍ਰਸਤਾਵ ਆਂਧਰਾ ਫੁੱਟਬਾਲ ਸੰਘ ਨੇ ਰੱਖਿਆ ਸੀ। ਇਸ ਦੇ ਨਾਲ ਹੀ ਰਾਜਸਥਾਨ ਫੁੱਟਬਾਲ ਸੰਘ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਨਵੰਬਰ 23, 2024 7:18 ਪੂਃ ਦੁਃ