Y category security

Agnipath Protest: ਕੇਂਦਰ ਵਲੋਂ ਬਿਹਾਰ ਦੇ ਉਪ ਮੁੱਖ ਮੰਤਰੀ ਸਮੇਤ 10 ਨੇਤਾਵਾਂ ਨੂੰ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ

ਚੰਡੀਗੜ੍ਹ 18 ਜੂਨ 2022: ਬਿਹਾਰ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਚੌਥੇ ਦਿਨ ਵੀ ਅਗਨੀਪਥ ਯੋਜਨਾ ਖ਼ਿਲਾਫ਼ ਪ੍ਰਦਰਸ਼ਨ ਜਾਰੀ ਰਿਹਾ। ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਬਿਹਾਰ ਦੇ ਕਈ ਜ਼ਿਲ੍ਹਿਆਂ ‘ਚ ਕਈ ਥਾਵਾਂ ‘ਤੇ ਵਾਹਨਾਂ ਨੂੰ ਅੱਗ ਲਗਾ ਸਾੜ ਦਿੱਤਾ । ਬਿਹਾਰ ‘ਚ ਚਾਰ ਦਿਨਾਂ ਤੱਕ ਜਾਰੀ ਹਿੰਸਾ ਵਿੱਚ ਪ੍ਰਦਰਸ਼ਨਕਾਰੀ ਨੌਜਵਾਨਾਂ ਨੇ ਭਾਜਪਾ ਨੇਤਾ ਅਤੇ ਉਨ੍ਹਾਂ ਦੇ ਦਫਤਰਾਂ ਅਤੇ ਘਰਾਂ ਨੂੰ ਨਿਸ਼ਾਨਾ ਬਣਾਇਆ। ਕਈ ਨੇਤਾਵਾਂ ਦੇ ਘਰਾਂ ‘ਤੇ ਹਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਭਾਜਪਾ ਦੇ 10 ਨੇਤਾਵਾਂ ਨੂੰ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ।

ਕੇਂਦਰ ਨੇ ਉਪ ਮੁੱਖ ਮੰਤਰੀ ਅਤੇ ਵਿਧਾਇਕਾਂ ਸਮੇਤ 10 ਭਾਜਪਾ ਆਗੂਆਂ ਨੂੰ ਸੀ.ਆਰ.ਪੀ.ਐਫ. ਵਲੋਂ ‘ਵਾਈ’ ਸ਼੍ਰੇਣੀ ਸੁਰੱਖਿਆ (Y category security) ਪ੍ਰਦਾਨ ਕੀਤੀ ਹੈ।। ਸ਼ੁੱਕਰਵਾਰ ਨੂੰ ਗ੍ਰਹਿ ਮੰਤਰਾਲੇ ਦਾ ਹੁਕਮ ਮਿਲਣ ਤੋਂ ਬਾਅਦ ਸੀਆਰਪੀਐਫ ਨੇ ਅੱਜ ਤੋਂ ਸੁਰੱਖਿਆ ਘੇਰਾ ਸੰਭਾਲ ਲਿਆ ਹੈ।

 

 

Scroll to Top